ਅਪਰਾਧਸਿਆਸਤਦੁਨੀਆ

ਸਜ਼ਾ ਯਾਫਤਾ ਵਿਅਕਤੀ ਜਨਤਕ ਅਹੁਦੇ ‘ਤੇ ਨਹੀਂ ਬਹਿ ਸਕਦਾ-ਪਾਕਿ ਅਦਾਲਤ

ਇਸਲਾਮਾਬਾਦ – ਇਸਲਾਮਾਬਾਦ ਹਾਈਕੋਰਟ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਹਨੀਫ਼ ਅੱਬਾਸੀ ਦੀ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਅਹੁਦੇ ’ਤੇ ਨਿਯੁਕਤੀ ਦੇ ਸੰਦਰਭ ’ਚ ਵੱਡਾ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਕੋਈ ਦੋਸ਼ੀ ਵਿਅਕਤੀ ਜਨਤਕ ਅਹੁਦਾ ਨਹੀਂ ਸੰਭਾਲ ਸਕਦਾ। ਕਿਹਾ ਕਿ ਜਿਸ ਵਿਅਕਤੀ ਨੂੰ ਕਿਸੇ ਵੀ ਮਾਮਲੇ ’ਚ ਸਜ਼ਾ ਸੁਣਾਈ ਗਈ ਹੈ, ਉਸ ਨੂੰ ਪਾਕਿਸਤਾਨ ’ਚ ਕਿਸੇ ਵੀ ਜਨਤਕ ਅਹੁਦੇ ਲਈ ਅਯੋਗ ਮੰਨਿਆ ਜਾਵੇਗਾ। ‘ਦਿ ਨਿਊਜ਼ ਇੰਟਰਨੈਸ਼ਨਲ’ ਦੇ ਅਨੁਸਾਰ ਆਵਾਮੀ ਮੁਸਲਿਮ ਲੀਗ ਦੇ ਮੁਖੀ ਅਤੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ 6 ਐੱਸ. ਏ. ਪੀ. ਐੱਮ. ਵਜੋਂ ਹਨੀਫ਼ ਅੱਬਾਸੀ ਦੀ ਨਿਯੁਕਤੀ ਨੂੰ ਚੁਣੌਤੀ ਦਿੰਦਿਆਂ ਛੇ ਮਈ ਨੂੰ ਇਸਲਾਮਾਬਾਦ ਹਾਈਕੋਰਟ ਦਾ ਰੁਖ਼ ਕੀਤਾ ਸੀ। ਸੁਣਵਾਈ ਦੌਰਾਨ ਆਈ. ਐੱਚ. ਸੀ. ਦੇ ਚੀਫ਼ ਜਸਟਿਸ ਅਤਹਰ ਮਿੱਨਾਲਾਹ ਨੇ ਕਿਹਾ, ‘‘ਇਕ ਦੋਸ਼ੀ ਵਿਅਕਤੀ ਕਿਸੇ ਜਨਤਕ ਅਹੁਦੇ ’ਤੇ ਨਹੀਂ ਰਹਿ ਸਕਦਾ।’’ ਇਸੇ ਦਰਮਿਆਨ ਅੱਬਾਸੀ ਦੇ ਵਕੀਲ ਨੇ ਤਰਕ ਦਿੱਤਾ ਕਿ ਐੱਸ. ਏ. ਪੀ. ਐੱਮ. ਅਹੁਦਾ ਹੋਰ ਜਨਤਕ ਦਫ਼ਤਰਾਂ ਵਾਂਗ ਨਹੀਂ ਹੈ। ਅਦਾਲਤ ਨੇ ਅੱਬਾਸੀ ਤੋਂ ਅਗਲੀ ਸੁਣਵਾਈ ਤੱਕ ਜਨਤਕ ਅਹੁਦੇ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਅਗਲੀ ਸੁਣਵਾਈ ਦੀ ਤਾਰੀਖ਼ 27 ਮਈ ਤੈਅ ਕੀਤੀ ਗਈ ਹੈ।

Comment here