ਸਿਆਸਤਖਬਰਾਂਚਲੰਤ ਮਾਮਲੇ

ਸਖਤ ਸੁਰੱਖਿਆ ਇੰਤਜਾ਼ਮਾਂ ਹੇਠ ਚੱਲ ਰਹੀ ਹੈ ਅਮਰਨਾਥ ਯਾਤਰਾ

ਜੰਮੂ-ਕਸ਼ਮੀਰ- ਦੋ ਸਾਲ ਦੀ ਪਾਬੰਦੀ ਮਗਰੋੰ ਇਸ ਵਾਰ ਸ਼ੁਰੂ ਹੋਈ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਵਿੱਚ ਵੱਡਾ ਉਤਸ਼ਾਹ ਹੈ,  ‘ਬਮ ਬਮ ਭੋਲੇ’ ਅਤੇ ‘ਹਰ ਹਰ ਮਹਾਦੇਵ’ ਦੇ ਜੈਕਾਰਿਆਂ ਦਰਮਿਆਨ ਉਤਸ਼ਾਹਿਤ ਤੀਰਥਯਾਤਰੀਆਂ ਨੇ ਬਾਬਾ ਬਰਫ਼ਾਨੀ ਦੇ ਦਰਸ਼ਨ ਕਰਨ ਲਈ ਹਿਮਾਲਿਆ ਦੀਆਂ ਚੋਟੀਆਂ ਦਰਮਿਆਨ ਸਥਿਤ ਅਮਰਨਾਥ ਗੁਫ਼ਾ ਦੀ ਕਠਿਨ ਯਾਤਰਾ ਸ਼ੁਰੂ ਕੀਤੀ। ਇਸ ਵਾਰ ਦੀ ਯਾਤਰਾ ਨੂੰ ਲੈ ਕੇ ਕਈ ਇੰਤਜ਼ਾਮ ਕੀਤੇ ਗਏ ਹਨ। ਸੁਰੱਖਿਅਤ ਤੀਰਥ ਯਾਤਰਾ ਯਕੀਨੀ ਕਰਨ ਲਈ ਵਿਸਫ਼ੋਟਕਾਂ ਦਾ ਪਤਾ ਲਗਾਉਣ ਅਤੇ ਹੋਰ ਕੰਮਾਂ ਲਈ ਸੁਰੱਖਿਆ ਫ਼ੋਰਸਾਂ ਦੇ ਨਾਲ-ਨਾਲ 200 ਉੱਚ ਸ਼ਕਤੀ ਵਾਲੇ ਬੁਲੇਟਪਰੂਫ ਵਾਹਨਾਂ ਨੂੰ ਸੰਵੇਦਨਸ਼ੀਲ ਸਥਾਨਾਂ ‘ਤੇ ਰੱਖਿਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਵਾਹਨ ਇਕ ਉੱਚ ਸ਼ਕਤੀ ਵਾਲੀ ਆਟੋਮੈਟਿਕ ਮੈਪਿੰਗ ਸਹੂਲਤ ਨਾਲ ਲੈਸ ਹਨ ਅਤੇ ਜਹਾਜ਼ਾਂ, ਜੰਗਲਾਂ, ਪਾਣੀ ਦੇ ਨਾਲ-ਨਾਲ ਉੱਚਾਈ ਵਾਲੇ ਸਥਾਨਾਂ ‘ਤੇ ਆਸਾਨੀ ਨਾਲ ਚਲਣ ਦੀ ਸਮਰੱਥਾ ਰੱਖਦੇ ਹਨ। ਇਸ ਤੋਂ ਇਲਾਵਾ, ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਵਾਹਨਾਂ ਦੇ ਪ੍ਰਮੁੱਖ ਵਿਸ਼ੇਸ਼ਤਾ ਇਮਪ੍ਰੋਵਾਈਜ਼ਡ ਐਕਸਪੋਲਿਸਵ ਡਿਵਾਈਸ (ਆਈ.ਈ.ਡੀ.) ਦਾ ਪਤਾ ਲਗਾਉਣਾ ਹੈ। ਸ਼੍ਰੀਨਗਰ ਅਤੇ ਜੰਮੂ ਨੂੰ ਅਮਰਨਾਥ ਨਾਲ ਜੋੜਨ ਵਾਲੇ ਮਾਰਗਾਂ ‘ਤੇ ਆਈ.ਈ.ਡੀ. ਦਾ ਪਤਾ ਲਗਾਉਣ ਲਈ 200 ਵਾਹਨਾਂ ‘ਚੋਂ ਕਈ ‘ਚ ‘ਡੀਪ ਪੇਨੇਟ੍ਰੇਟਿੰਗ ਰਡਾਰ’ (ਡੀ.ਪੀ.ਆਰ.) ਹੈ। ਅਧਿਕਾਰੀ ਨੇ ਦਾਅਵਾ ਕੀਤਾ,”ਜੇਕਰ ਹਮਲਾ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਵਾਹਨਾਂ ਨੂੰ ਲਗਭਗ 25 ਕਿਲੋਗ੍ਰਾਮ ਭਾਰ ਵਾਲੇ ਆਈ.ਈ.ਡੀ. ਦੇ ਵਿਸਫ਼ੋਟ ਨਾਲ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ ਹੈ।” ਹਾਲ ਦੇ ਦਿਨਾਂ ‘ਚ ਹੱਥਗੋਲੇ, ਸਟਿਕੀ ਬੰਬ ਅਤੇ ਆਈ.ਈ.ਡੀ. ਦੇ ਇਸਤੇਮਾਲ ਵਰਗੇ ਤਾਜ਼ਾ ਖ਼ਤਰੇ ਪੈਦਾ ਹੋਏ ਹਨ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਏ ਸੁਰੱਖਿਆ ਫ਼ੋਰਸ ਹਾਈਟੈਕ ਗੈਜੇਟਸ ਨਾਲ ਇਨ੍ਹਾਂ ਵਾਹਨਾਂ ਦਾ ਵੀ ਇਸਤੇਮਾਲ ਕਰ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਉੱਚ ਸੁਰੱਖਿਆ ਵਿਵਸਥਾ ਦੇ ਅਧੀਨ ਵੀਰਵਾਰ ਨੂੰ ਸ਼ੁਰੂ ਹੋਈ 43 ਦਿਨਾ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਪਿਛਲੇ ਕੁਝ ਮਹੀਨਿਆਂ ‘ਚ ਇਨ੍ਹਾਂ ਵਾਹਨਾਂ ਨੂੰ ਜੰਮੂ ਕਸ਼ਮੀਰ ‘ਚ ਲਗਾਇਆ ਗਿਆ, ਕਿਉਂਕਿ ਖੁਫ਼ੀਆ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ 11 ਅਗਸਤ ਨੂੰ ਖ਼ਤਮ ਹੋਣ ਵਾਲੀ ਸਾਲਾਨਾ ਤੀਰਥ ਯਾਤਰਾ ਲਈ ਇਕ ਵੱਡਾ ਖ਼ਤਰਾ ਹੈ। ਜੰਮੂ ਕਸ਼ਮੀਰ ‘ਚ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ, ਜਿਸ ‘ਚ ਅਮਰਨਾਥ ਧਾਮ ਵੱਲ ਜਾਣ ਵਾਲੇ ਵਾਹਨਾਂ ਦੇ ਮਾਰਗਾਂ ‘ਤੇ 130 ਤੋਂ ਵੱਧ ਖੋਜੀ ਕੁੱਤਿਆਂ ਦੇ ਇਸਤੇਮਾਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।  ਅਧਿਕਾਰੀ ਨੇ ਕਿਹਾ ਕਿ ਖ਼ਤਰਿਆਂ ਨੂੰ ਧਿਆਨ ‘ਚ ਰੱਖਦੇ ਹੋਏ ਪਹਿਲਗਾਮ ਅਤੇ ਬਾਲਟਾਲ ਦੇ ਜੁੜਵਾਂ ਮਾਰਗਾਂ ‘ਤੇ 200 ਤੋਂ ਵੱਧ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਕਿ ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਸਕੇ। ਰਾਸ਼ਟਰੀ ਜਾਂਚ ਏਜੰਸੀ ਨੇ ਪਿਛਲੇ ਹਫ਼ਤੇ ਕੇਂਦਰ ਸਰਕਾਰ ਨੂੰ ਇਹ ਵੀ ਦੱਸਿਆ ਸੀ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ ਪਾਕਿਸਤਾਨ ਸਥਿਤ ਕਮਾਂਡਰ ਘੱਟ ਗਿਣਤੀਆਂ, ਸੁਰੱਖਿਆ ਕਰਮੀਆਂ ਅਤੇ ਪਵਿੱਤਰ ਸ਼੍ਰੀ ਅਮਰਨਾਥ ਜੀ ਯਾਤਰਾ, ਸ਼੍ਰੀ ਵੈਸ਼ਣੋ ਦੇਵੀ ਯਾਤਰਾ ਅਤੇ ਇਸੇ ਤਰ੍ਹਾਂ ਦੇ ਹੋਰ ਧਾਰਮਿਕ ਤੀਰਥ ਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀ ਗਤੀਵਿਧੀਆਂ ਲਈ ਕੋਸ਼ਿਸ਼ ਕਰ ਰਹੇ ਹਨ।

Comment here