ਅਪਰਾਧਸਿਆਸਤਖਬਰਾਂ

ਸਕੂਲ ਸੰਚਾਲਕ ਤੇ ਸਾਥੀ ਨਬਾਲਗ ਵਿਦਿਆਰਥਣਾਂ ਦਾ ਕਰਦੇ ਰਹੇ ਸ਼ੋਸ਼ਣ

ਮੁਜ਼ੱਫਰਨਗਰ- ਸਖਤ ਕਨੂੰਨ ਦੇ ਬਾਵਜੂਦ ਦੇਸ਼ ਵਿੱਚ ਕੁੜੀਆਂ ਨਾਲ ਜਿਸਮਾਨੀ ਸ਼ੋਸ਼ਣ ਦੇ ਮਾਮਲੇ ਘਟ ਨਹੀ ਰਹੇ।ਯੂ ਪੀ ਦੇ ਮੁਜ਼ੱਫਰਨਗਰ ਜ਼ਿਲ੍ਹੇ ‘ਚ ਦੋ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ‘ਤੇ 17 ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਕਥਿਤ ਤੌਰ ‘ਤੇ ਨਸ਼ੀਲਾ ਪਦਾਰਥ ਦੇ ਕੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਥਾਣਾ ਭੋਪਾ ‘ਚ ਸਥਿਤ ਸੂਰਿਆ ਦੇਵ ਪਬਲਿਕ ਸਕੂਲ ਦੇ ਸੰਚਾਲਕ ਯੋਗੇਸ਼ ਕੁਮਾਰ ਚੌਹਾਨ ਅਤੇ ਪੁਰਕਾਜੀ ਇਲਾਕੇ ‘ਚ ਸਥਿਤ ਜੀਜੀਐੱਸ ਇੰਟਰਨੈਸ਼ਨਲ ਸਕੂਲ ਦੇ ਸੰਚਾਲਕ ਅਰਜੁਨ ਸਿੰਘ ਦੇ ਖਿਲਾਫ ਜਿਨਸੀ ਸ਼ੋਸ਼ਣ, ਨਸ਼ੀਲੇ ਪਦਾਰਥ ਦੇਣ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਮੁਜ਼ੱਫਰਨਗਰ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਸੁਪਰਡੈਂਟ ਅਭਿਸ਼ੇਕ ਯਾਦਵ ਨੇ ਭਾਜਪਾ ਨੇਤਾ ਅਤੇ ਸਥਾਨਕ ਵਿਧਾਇਕ ਪ੍ਰਮੋਦ ਉਟਵਾਲ ਦੇ ਦਖਲ ਤੋਂ ਬਾਅਦ ਪਰਿਵਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।

ਘਟਨਾ ਉਦੋਂ ਵਾਪਰੀ ਜਦੋਂ ਯੋਗੇਸ਼ ਸੂਰਿਆ ਦੇਵ ਪਬਲਿਕ ਸਕੂਲ ਵਿੱਚ ਪੜ੍ਹਦੀਆਂ 17 ਲੜਕੀਆਂ ਨੂੰ ਪ੍ਰੈਕਟੀਕਲ ਇਮਤਿਹਾਨ ਲਈ ਜੀਜੀਐਸ ਸਕੂਲ ਲੈ ਕੇ ਗਿਆ ਸੀ ਅਤੇ ਉਨ੍ਹਾਂ ਨੂੰ ਰਾਤ ਭਰ ਉੱਥੇ ਰਹਿਣਾ ਪਿਆ। ਪੀੜਤਾਂ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ਅਨੁਸਾਰ ਦੋਵੇਂ ਮੁਲਜ਼ਮ ਨਾਬਾਲਗ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਦੇ ਸਨ ਅਤੇ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਦੇ ਸਨ।  ਮੁਲਜ਼ਮ ਲੜਕੀਆਂ ਨੂੰ ਘਟਨਾ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੰਦਾ ਰਿਹਾ ਹੈ। ਪਰਿਵਾਰ ਅਨੁਸਾਰ ਜਦੋਂ ਉਹ ਸਥਾਨਕ ਪੁਲਿਸ ਕੋਲ ਪਹੁੰਚੇ ਤਾਂ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਵਿਧਾਇਕ ਨਾਲ ਸੰਪਰਕ ਕੀਤਾ। ਵਿਧਾਇਕ ਦੇ ਦਖਲ ਮਗਰੋਂ ਉਚ ਅਧਿਕਾਰੀਆਂ ਨੇ ਕੇਸ ਦਰਜ ਕੀਤਾ।

Comment here