ਅਜਬ ਗਜਬਅਪਰਾਧਸਿਆਸਤਖਬਰਾਂ

ਸਕੂਲੀ ਬੱਚਿਆਂ ਨੂੰ ਇਕ ਸਰਿੰਜ ਨਾਲ ਲਾਈ ਕੋਵਿਡ ਵੈਕਸੀਨ!!

ਨਵੀਂ ਦਿੱਲੀ-ਦੇਸ਼ ਵਿੱਚ ਕੋਵਿਡ ਤੋਂ ਬਚਾਅ ਲਈ ਸਰਕਾਰ ਵੈਕਸੀਨੇਸ਼ਨ ਤੇ ਜ਼ੋਰ ਦੇ ਰਹੀ ਹੈ। ਮੱਧ ਪ੍ਰਦੇਸ਼ ਦੇ ਇੱਕ ਸਕੂਲ ਵਿੱਚ ਇੱਕੋ ਸਰਿੰਜ ਨਾਲ 39 ਬੱਚਿਆਂ ਨੂੰ ਕੋਰਨਾ ਵੈਕਸੀਨ ਲਾਏ ਜਾਣ ਮਗਰੋਂ ਹੰਗਾਮਾ ਮਚ ਗਿਆ ਹੈ। ਸਿਹਤ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।  ਸਾਗਰ ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ ਵਿੱਚ ਕੋਵਿਡ ਵੈਕਸੀਨੇਸ਼ਨ ਕੈਂਪ ਦੌਰਾਨ ਕਥਿਤ ਤੌਰ ‘ਤੇ ਇਹਨਾਂ ਬੱਚਿਆਂ ਨੂੰ ਇੱਕ ਹੀ ਸਰਿੰਜ ਨਾਲ ਟੀਕੇ ਲਾ ਦਿੱਤੇ। ਕੁਝ ਬੱਚਿਆਂ ਦੇ ਮਾਪਿਆਂ ਨੇ ਟੀਕਾ ਲਾਉਣ ਲਈ ਉਸੇ ਸਰਿੰਜ ਦੀ ਵਰਤੋਂ ਕਰਦੇ ਹੋਏ ਮੁਲਾਜ਼ਮ ਨੂੰ ਦੇਖਿਆ। ਜਦ ਮਾਪਿਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਸਿਹਤ ਵਿਭਾਗ ਦਾ ਉਕਤ ਮੁਲਾਜ਼ਮ ਫਰਾਰ ਹੋ ਗਿਆ। ਮਾਪਿਆਂ ਤੇ ਸਕੂਲ ਪਰਬੰਧਕਾਂ ਵਲੋਂ ਸ਼ਿਕਾਇਤ ਦੇਣ ਤੋੰ ਬਾਅਦ ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ ਤੇ ਸਿਹਤ ਵਿਭਾਗ ਨੇ ਵੀ ਕਾਰਾਵਾਈ ਦਾ ਭਰੋਸਾ ਦਿਤਾ ਹੈ।

Comment here