ਨਵੀਂ ਦਿੱਲੀ-ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਕੇਂਦਰ ਸਰਕਾਰ ਅਹਿਮ ਫੈਸਲਾ ਲੈਣ ਜਾ ਰਹੀ ਹੈ। ਹਾਲ ਹੀ ਵਿੱਚ ਸਰਕਾਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਦੇਸ਼ ਦੇ ਵਿਗਿਆਨੀਆਂ ਨੇ ਸਰਵਾਈਕਲ ਕੈਂਸਰ ਦੇ ਇਲਾਜ ਲਈ ਐਚਪੀਵੀ ਵੈਕਸੀਨ ਤਿਆਰ ਕਰ ਲਈ ਹੈ ਅਤੇ ਜਲਦੀ ਹੀ ਇਹ 9 ਤੋਂ 14 ਸਾਲ ਦੀਆਂ ਲੜਕੀਆਂ ਨੂੰ ਦਿੱਤੀ ਜਾਵੇਗੀ। ਹੁਣ ਜਾਣਕਾਰੀ ਮਿਲੀ ਹੈ ਕਿ ਕੇਂਦਰ ਸਰਕਾਰ ਸਕੂਲ ਵਿਚ ਹੀ ਇਨ੍ਹਾਂ ਕਿਸ਼ੋਰ ਲੜਕੀਆਂ ਦੇ ਟੀਕਾਕਰਨ ਕਰਨ ਦਾ ਪ੍ਰਬੰਧ ਕਰ ਸਕਦੀ ਹੈ। ਸਰਵਾਈਕਲ ਕੈਂਸਰ ਭਾਰਤ ਵਿਚ ਔਰਤਾਂ ਵਿੱਚ ਦੂਜਾ ਸਭ ਤੋਂ ਆਮ ਕੈਂਸਰ ਹੈ। ਵਿਸ਼ਵ ਪੱਧਰ ‘ਤੇ, ਸਰਵਾਈਕਲ ਕੈਂਸਰ ਕਾਰਨ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ। ਭਾਰਤ ਵਿੱਚ ਇੱਕ ਸਾਲ ਵਿੱਚ 80,000 ਔਰਤਾਂ ਸਰਵਾਈਕਲ ਕੈਂਸਰ ਨਾਲ ਮੌਤ ਦੇ ਮੂੰਹ ਜਾ ਪੈਂਦੀਆਂ ਹਨ।
ਕੈਂਸਰ ਦੀ ਵੈਕਸੀਨ ਪਹਿਲਾਂ ਉਨ੍ਹਾਂ ਸਕੂਲਾਂ ਵਿੱਚ ਦਿੱਤੀ ਜਾਵੇਗੀ ਜਿੱਥੇ ਲੜਕੀਆਂ ਦੀ ਗਿਣਤੀ ਜ਼ਿਆਦਾ ਹੈ। ਜੋ ਲੜਕੀਆਂ ਮੁਹਿੰਮ ਵਾਲੇ ਦਿਨ ਸਕੂਲ ਨਹੀਂ ਆ ਸਕਣਗੀਆਂ, ਉਨ੍ਹਾਂ ਨੂੰ ਨਜ਼ਦੀਕੀ ਸਿਹਤ ਕੇਂਦਰ ਵਿਚ ਜਾ ਕੇ ਟੀਕਾਕਰਨ ਕਰਵਾਉਣਾ ਹੋਵੇਗਾ। ਸਕੂਲ ਤੋਂ ਬਾਹਰ 9 ਤੋਂ 14 ਸਾਲ ਦੀਆਂ ਲੜਕੀਆਂ ਨੂੰ ਕਮਿਊਨਿਟੀ ਮੁਹਿੰਮਾਂ ਅਤੇ ਮੋਬਾਈਲ ਟੀਮਾਂ ਰਾਹੀਂ ਟੀਕਾਕਰਨ ਦਾ ਹਿੱਸਾ ਬਣਾਇਆ ਜਾਵੇਗਾ। ਰਜਿਸਟ੍ਰੇਸ਼ਨ ਲਈ U-WIN ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਰਾਜਾਂ ਨੂੰ ਦਿੱਤੇ ਇਹ ਨਿਰਦੇਸ਼
ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਸ਼ਾ-ਨਿਰਦੇਸ਼ ਦੇਣ ਅਤੇ ਇਸ ਨਾਲ ਸਬੰਧਤ ਫੈਸਲੇ ਲੈਣ ਦੀ ਅਪੀਲ ਕੀਤੀ ਗਈ ਹੈ। ਸਕੂਲਾਂ ਵਿੱਚ ਟੀਕਾਕਰਨ ਕੇਂਦਰ ਸਥਾਪਿਤ ਕਰਕੇ ਇਹ ਟੀਕਾ ਲਗਾਇਆ ਜਾਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਨਾਲ ਸਹਿਯੋਗ ਕਰਨਗੇ ਅਤੇ ਨਾਲ ਹੀ ਡੀ.ਐਮ ਦੀ ਅਗਵਾਈ ਹੇਠ ਟੀਕਾਕਰਨ ਲਈ ਜ਼ਿਲ੍ਹਾ ਟਾਸਕ ਫੋਰਸ ਦੇ ਯਤਨਾਂ ਦਾ ਹਿੱਸਾ ਬਣਾਇਆ ਜਾਵੇਗਾ।
ਟੀਕਾਕਰਨ ਲਈ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦੇ ਪ੍ਰਬੰਧਕੀ ਬੋਰਡਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਕਿਹਾ ਜਾਵੇਗਾ। ਹਰ ਸਕੂਲ ਵਿੱਚ ਟੀਕਾਕਰਨ ਲਈ ਇੱਕ ਕੋਆਰਡੀਨੇਟਰ ਬਣਾਇਆ ਜਾਵੇਗਾ। ਜੋ ਟੀਕਾਕਰਨ ਦੀ ਪ੍ਰਕਿਰਿਆ ਵਿਚ ਸਹਿਯੋਗ ਨਾਲ ਯੂ-ਵਿਨ ਐਪ ‘ਤੇ ਲੜਕੀਆਂ ਦੀ ਗਿਣਤੀ ਨੂੰ ਅਪਲੋਡ ਕਰੇਗਾ। ਸਕੂਲ ਅਧਿਆਪਕ ਮੀਟਿੰਗ ਰਾਹੀਂ ਸਾਰੇ ਮਾਪਿਆਂ ਨੂੰ ਐਚਪੀਵੀ ਟੀਕਾਕਰਨ ਬਾਰੇ ਜਾਣਕਾਰੀ ਦੇ ਕੇ ਜਾਗਰੂਕਤਾ ਵਧਾਉਣਗੇ। ਟੀਕਾਕਰਨ ਲਈ ਮਾਈਕਰੋ ਪਲਾਨਿੰਗ ਕੀਤੀ ਜਾਵੇਗੀ ਅਤੇ ਜੀਐਲਐਸ ਮੈਪਿੰਗ ਰਾਹੀਂ ਸਾਰੇ ਸਕੂਲਾਂ ਦੀ ਜ਼ਿਲ੍ਹਾਵਾਰ ਸੂਚੀ ਬਣਾਈ ਜਾਵੇਗੀ।
ਸਕੂਲਾਂ ‘ਚ ਲੜਕੀਆਂ ਨੂੰ ਮੁਫਤ ਲਗਾਈ ਜਾਵੇਗੀ ਸਰਵਾਈਕਲ ਕੈਂਸਰ ਦੀ ਵੈਕਸੀਨ

Comment here