ਅਪਰਾਧਸਿਆਸਤਖਬਰਾਂ

ਸਕਾਟਲੈਂਡ : 2022 ‘ਚ ਨਸ਼ੀਲੇ ਪਦਾਰਥਾਂ ਨਾਲ ਹੋਈਆਂ 1051 ਮੌਤਾਂ

ਲੰਡਨ-ਸਕਾਟਲੈਂਡ ਦੇ ਨੈਸ਼ਨਲ ਰਿਕਾਰਡ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਵਿੱਚ ਪਾਇਆ ਗਿਆ ਹੈ ਕਿ 2022 ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਕਾਰਨ 1,051 ਲੋਕਾਂ ਦੀ ਮੌਤ ਹੋ ਗਈ ਜੋ ਕਿ 2021 ਦੇ ਮੁਕਾਬਲੇ 279 ਮੌਤਾਂ (21%) ਦੀ ਕਮੀ ਦਰਜ ਕੀਤੀ ਗਈ। 2017 ਤੋਂ ਬਾਅਦ ਇਹ ਸਭ ਤੋਂ ਘੱਟ ਹੈ, ਹਾਲਾਂਕਿ ਸਕਾਟਲੈਂਡ ਵਿੱਚ ਯੂਕੇ ਅਤੇ ਯੂਰਪ ਨਾਲੋ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਕਿਤੇ ਵੱਧ ਹੈ। ਸਕਾਟਲੈਂਡ ਵਿੱਚ ਡਰੱਗ ਨਾਲ 2017 ਵਿੱਚ 934, 2018 ਵਿੱਚ 1187, 2019 ਵਿੱਚ 1264, 2020 ਵਿੱਚ 1339 ਅਤੇ 2021 ਵਿੱਚ 1330 ਮੌਤਾਂ ਰਿਕਾਰਡ ਕੀਤੀਆਂ ਗਈਆਂ। ਸਕਾਟਲੈਂਡ ‘ਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਮੌਤਾਂ ਵਿੱਚ ਗਿਰਾਵਟ ਦੇ ਬਾਵਜੂਦ ਇਹ ਅਜੇ ਵੀ ਦੋ ਦਹਾਕੇ ਪਹਿਲਾਂ ਨਾਲੋਂ ਤਿੰਨ ਗੁਣਾ ਤੋਂ ਵੱਧ ਹਨ। 2022 ਵਿੱਚ 10 ਚੋਂ 8 ਮੌਤਾਂ ਹੈਰੋਇਨ, ਮੋਰਫਿਨ ਅਤੇ ਮੈਥਾਡੋਨ, ਅਫੀਮ ਅਤੇ ਓਪੀਔਡਜ਼ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਹੋਈਆਂ ਦਰਜ ਕੀਤੀਆਂ ਗਈਆਂ।

Comment here