ਸਿਆਸਤਖਬਰਾਂਦੁਨੀਆ

ਸਕਾਟਲੈਂਡ ਚ ਪਹਿਲੀ ਸਿੱਖ ਮੈਂਬਰ ਪਾਰਲੀਮੈਂਟ ਪੈਮ ਗੋਸਲ ਦਾ ਹੋਇਆ ਸਨਮਾਨ

ਗਲਾਸਗੋ-ਸਕਾਟਲੈਂਡ ਦੀ ਪਹਿਲੀ ਸਿੱਖ ਮੈਂਬਰ ਪਾਰਲੀਮੈਂਟ ਪੈਮ ਗੋਸਲ ਦਾ ਗਲਾਸਗੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਸਵ. ਕੇਵਲ ਸਿੰਘ ਗੋਸਲ, ਬਲਵੀਰ ਕੌਰ ਗੋਸਲ ਵੱਲੋਂ ਆਪਣੀ ਬੇਟੀ ਦੀ ਇਸ ਮਾਣਮੱਤੀ ਪ੍ਰਾਪਤੀ ਦੇ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਜਿਸ ਦੌਰਾਨ ਗੁਰੂਘਰ ਦੇ ਵਜ਼ੀਰ ਭਾਈ ਅਮਰੀਕ ਸਿੰਘ ਜਲੰਧਰ ਵਾਲੇ ਤੇ ਭਾਈ ਤਰਲੋਚਨ ਸਿੰਘ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਗੁਰਦੁਆਰਾ ਕਮੇਟੀ ਵੱਲੋਂ ਐੱਮ. ਐੱਸ. ਪੀ. ਗੋਸਲ ਅਤੇ ਉਨ੍ਹਾਂ ਦੇ ਸਹਿਕਰਮੀ ਐੱਮ. ਐੱਸ. ਪੀਜ਼ ਦਾ ਗੁਰਦੁਆਰਾ ਸਾਹਿਬ ਪਹੁੰਚਣ ’ਤੇ ਹਾਰਦਿਕ ਧੰਨਵਾਦ ਕਰਦਿਆਂ ਸਿਰੋਪਾਓ ਨਾਲ ਨਿਵਾਜਿਆ ਗਿਆ। ਆਪਣੇ ਸੰਬੋਧਨ ਦੌਰਾਨ ਪੈਮ ਗੋਸਲ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਅਤੇ ਵਾਹਿਗੁਰੂ ਦੇ ਓਟ ਆਸਰੇ ਕਾਰਨ ਸਕਾਟਲੈਂਡ ਦੀ ਪਹਿਲੀ ਐੱਮ. ਐੱਸ. ਪੀ. ਹੋਣ ਦਾ ਮਾਣ ਹਾਸਲ ਹੋਇਆ ਹੈ। ਉਸ ਦੀ ਹਰ ਸਾਹ ਕੋਸ਼ਿਸ਼ ਰਹੇਗੀ ਕਿ ਆਪਣੇ ਭਾਈਚਾਰੇ ਅਤੇ ਸਕਾਟਲੈਂਡ ਦੇ ਵਾਸੀਆਂ ਦਾ ਮਾਣ ਨਾ ਟੁੱਟਣ ਦੇਵਾਂ। ਇਸ ਸਮੇਂ ਉਨ੍ਹਾਂ ਦੇ ਸਹਿਯੋਗੀ ਐੱਮ. ਐੱਸ. ਪੀਜ਼, ਪ੍ਰਧਾਨ ਲੁਬਾਇਆ ਸਿੰਘ ਮਹਿਮੀ ਤੇ ਚਰਨਦਾਸ ਬੈਂਸ ਵੱਲੋਂ ਵੀ ਸੰਬੋਧਨ ਕੀਤਾ ਗਿਆ।

Comment here