ਢਾਕਾ-ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੱਤਾਧਾਰੀ ਅਵਾਮੀ ਲੀਗ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਕਦੇ ਵੀ ਸ਼੍ਰੀਲੰਕਾ ਵਰਗੇ ਆਰਥਿਕ ਸੰਕਟ ‘ਚ ਨਹੀਂ ਫਸੇਗਾ, ਕਿਉਂਕਿ ਉਨ੍ਹਾਂ ਦੀ ਸਰਕਾਰ ਯੋਜਨਾਬੰਧ ਤਰੀਕਿਆਂ ਨਾਲ ਵਿਕਾਸ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਰ ਵਿਕਾਸ ਪ੍ਰਾਜੈਕਟ ਨੂੰ ਉਨ੍ਹਾਂ ਤੋਂ ਹੋਣ ਵਾਲੇ ਆਰਥਿਕ ਲਾਭ ਨੂੰ ਧਿਆਨ ‘ਚ ਰੱਖਦੇ ਹੋਏ ਮਨਜ਼ੂਰ ਕੀਤਾ ਅਤੇ ਰਾਸ਼ਟਰੀ ਬਜਟ ਯੋਜਨਾਬੰਧ ਤਰੀਕੇ ਨਾਲ ਤਿਆਰ ਕੀਤੇ ਗਏ ਤਾਂ ਜੋ ਆਰਥਿਕ ਆਫ਼ਤਾਂ ਤੋਂ ਬਚਿਆ ਜਾ ਸਕੇ ਅਤੇ ਸੁਚਾਰੂ ਵਿਕਾਸ ਦਾ ਰਸਤਾ ਵਿਸਤ੍ਰਿਤ ਹੋ ਸਕੇ। ਹਸੀਨਾ ਨੇ ਕਿਹਾ ਕਿ ਬੰਗਲਾਦੇਸ਼ ਕਦੇ ਸ਼੍ਰੀਲੰਕਾ ਨਹੀਂ ਬਣੇਗਾ, ਅਜਿਹਾ ਨਹੀਂ ਹੋਵੇਗਾ। ਅਸੀਂ ਕਿਸੇ ਵੀ ਵਿਕਾਸ ਪ੍ਰਾਜੈਕਟ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਵਿਵਹਾਰਿਕ ਤਰੀਕੇ ਨਾਲ ਸੋਚਦੇ ਹਾਂ ਅਤੇ ਦੇਸ਼ ਸਭ ਸੰਸਾਰਕ ਚੁਣੌਤੀਆਂ ‘ਤੇ ਕਾਬੂ ਪਾਉਂਦੇ ਹੋਏ ਅੱਗੇ ਵਧਦਾ ਰਹੇਗਾ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਬੰਗਲਾਦੇਸ਼ ਕੋਵਿਡ-19 ‘ਤੇ ਕੰਟਰੋਲ ਕਰ ਹੀ ਰਿਹਾ ਸੀ ਕਿ ਰੂਸ-ਯੂਕ੍ਰੇਨ ਯੁੱਧ ਦੇ ਅਸਰ ਨੇ ਸਥਿਤੀ ਦੀ ਗੰਭੀਰਤਾ ਵਧਾ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਕਰਜ਼ ਲੈ ਕੇ ਘਿਓ ਨਹੀਂ ਪੀਂਦੇ ਹਾਂ, ਜਿਸ ਨਾਲ ਦੇਸ਼ ਕਰਜ਼ ਦੇ ਜਾਲ ‘ਚ ਫਸ ਸਕਦਾ ਹੈ। ਹਸੀਨਾ ਨੇ ਕਿਹਾ ਕਿ ਬੰਗਲਾਦੇਸ਼ ਸਾਰੇ ਕਰਜ਼ਿਆਂ ਨੂੰ ਬਹੁਤ ਸਾਵਧਾਨੀ ਨਾਲ ਚੁਕਾ ਰਿਹਾ ਹੈ। ਉਨ੍ਹਾਂ ਨੇ ਚੀਨ ਦੇ ਸੰਦਰਭ ‘ਚ ਕਿਹਾ, ਸਾਡੇ ਕਰਜ਼ ਦੀ ਰਾਸ਼ੀ ਇੰਨੀ ਜ਼ਿਆਦਾ ਨਹੀਂ ਹੈ ਕਿ ਅਸੀਂ ਕਿਸੇ ਵੀ ਕਰਜ਼ ਦੇ ਜਾਲ ‘ਚ ਫਸ ਜਾਈਏ।
Comment here