ਸਿਆਸਤਖਬਰਾਂਦੁਨੀਆ

ਸ਼੍ਰੀਲੰਕਾ ’ਚ ਹਾਲਾਤ ਬਦਤਰ, ਸ਼ਰਨਾਰਥੀ, ਮਹਿੰਗਾਈ ਅਤੇ ਬਿਜਲੀ ਕਟੌਤੀ

ਕੁਲੰਬੋ-ਸ਼੍ਰੀਲੰਕਾ 1948 ਵਿੱਚ ਆਪਣੀ ਆਜ਼ਾਦੀ ਤੋਂ ਬਾਅਦ ਦੀ ਸਭ ਤੋਂ ਭੈੜੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ। ਸਟ੍ਰੀਟ ਲਾਇਟ ਦੀ ਨਾਰੰਗੀ ਰੌਸ਼ਨੀ ‘ਚ ਚਮਕਦੇ ਰਹਿਣ ਵਾਲੇ ਕੋਲੰਬੋ ਦੇ ਜ਼ਿਆਦਾਤਰ ਹਿੱਸੇ ਹਨੇਰੇ ’ਚ ਹਨ। ਬਾਕੀ ਹਿੱਸਿਆਂ ’ਚ ਵੀ ਇਸੇ ਤਰ੍ਹਾਂ ਦੇ ਹੀ ਹਾਲਾਤ ਬਣੇ ਹੋਏ ਹਨ। ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਬਿਜਲੀ ਦੀ ਸਪਲਾਈ ਦੇਣ ਵਾਲੇ ਥਰਮਲ ਪਲਾਂਟ ਲਈ ਤੇਲ ਖ਼ਰੀਦਣ ਜੋਗੇ ਪੈਸੇ ਵੀ ਨਹੀਂ ਬਚੇ। ਹਸਪਤਾਲਾਂ ਨੇ ਆਮ ਕੀਤੀਆਂ ਜਾਣ ਵਾਲੀਆਂ ਸਰਜਰੀਆਂ ਮੁਅੱਤਵ ਕਰ ਦਿੱਤੀਆਂ ਹਨ। ਕਾਗਜ਼ ਦੀ ਘਾਟ ਕਾਰਨ ਸਕੂਲੀ ਪਰੀਖਿਆਵਾਂ ਰੋਕ ਦਿੱਤੀਆਂ ਗਈਆਂ ਹਨ। ਪੈਟਰੋਲ-ਈਂਧਨ ਦੀਆਂ ਦੁਕਾਨਾਂ ਦੇ ਬਾਹਰ ਲੰਮੀਆਂ ਲਾਇਨਾਂ ’ਚ ਲੋਕ ਲੱਗੇ ਹੋਏ ਹਨ ਅਤੇ ਆਪਣੀ ਵਾਰੀ ਦੀ ਉਡੀਕ ਕਰਦੇ ਕਰਦੇ ਡਿੱਗਦੇ ਫਿਰ ਰਹੇ ਹਨ ਅਤੇ ਲਾਇਨ ‘ਚ ਲੱਗੇ ਲੋਕ ਹੱਥੋ ਪਾਈ ਵੀ ਹੋ ਰਹੇ ਹਨ। ਵੱਧਦੀ ਮਹਿੰਗਾਈ ਤੋਂ ਪਰੇਸ਼ਾਨ ਸ਼੍ਰੀਲੰਕਾ ਦੇ ਵਾਸੀ ਨੌਕਰੀ ਸਮੇਤ ਕਿਸੇ ਹੋਰ ਕੰਮ ਕਾਜ ਦੀ ਤਲਾਸ਼ ਕਰਨ ਲਈ ਮਜ਼ਬੂਰ ਹੋ ਚੁੱਕੇ ਹਨ। 1948 ’ਚ ਆਜ਼ਾਦੀ ਤੋਂ ਬਾਅਦ ਇਹ ਦੇਸ਼ ਨੂੰ ਇੰਨੇ ਵੱਡੇ ਸੰਕਟ ‘ਚੋਂ ਗੁਜ਼ਰਨਾ ਪੈ ਰਿਹਾ ਹੈ। 53 ਸਾਲ ਦੇ ਰਜਾਕ ਨੇ ਕਿਹਾ ਕਿ ਕਿਸੇ ਵੇਲੇ ਮੈਂ ਅਤੇ ਮੇਰੀ ਪਤਨੀ ਨੂੰ ਭੁੱਖੇ ਰਹਿਣਾ ਪੈਂਦਾ ਹੈ। ਫਾਲਤੂ ਖਰਚ, ਗਲਤ ਨੀਤੀਆਂ, ਅੱਤਵਾਦ ਤੇ ਕਰੋਨਾ ਨੇ ਦੇਸ਼ ਦਾ ਦਿਵਾਲਾ ਕੱਢ ਦਿੱਤਾ ਹੈ। ਇਨ੍ਹਾਂ ਹਾਲਾਤ ਦੇ ਪਿੱਛੇ ਮਾੜਾ ਪ੍ਰਬੰਧ, ਅੱਤਵਾਦ , ਮੌਸਮ ਦੀ ਮਾਰ ਤੇ ਕਰੋਨਾ ਜ਼ਿੰਮਵਾਰ ਹਨ। ਦੱਸਣਯੋਗ ਹੈ ਕਿ 2019 ’ਚ ਇਸਟਰ ‘ਤੇ ਅੱਤਵਾਦੀ ਹਮਲੇ ਨੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਸੀ । ਗਲਤ ਫ਼ੈਸਲਿਆਂ ਅਤੇ ਸਰਕਾਰ ਦੀ ਫਜ਼ੂਲ ਖਰਚੀ ਨੇ ਰਹਿੰਦੀ ਖੂੰਹਦੀ ਕਸਰ ਵੀ ਕੱਢ ਦਿੱਤੀ ਹੈ। ਸ਼੍ਰੀਲੰਕਾ ਸਰਕਾਰ ਨੇ ਇਸਨੂੰ ਪੂਰੀ ਤਰ੍ਹਾਂ ਖੇਤੀ ਕਰਨ ਵਾਲਾ ਦੇਸ਼ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਕੀਟਨਾਸ਼ਕ ’ਤੇ ਵੀ ਪਬੰਧੀ ਲਾਈ ਗਈ ਸੀ। ਨਿਰਾਸ਼ ਕਿਸਾਨਾਂ ਨੇ ਖੇਤ ਖਾਲੀ ਛੱਡ ਦਿੱਤੇ ਸਨ। ਜਿਸ ਕਾਰਨ ਖਾਦਾਂ ਦੀਆਂ ਕੀਮਤਾਂ ਸਿਖਰ ‘ਤੇ ਪੁਹੰਚ ਗਈਆਂ ਸਨ।

Comment here