ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਸ਼੍ਰੀਲੰਕਾ ‘ਚ ਸੱਤਾਧਾਰੀ ਧਿਰ ਦੇ ਦਰਜਨ ਮੈਂਬਰ ਵਿਰੋਧੀ ਧਿਰ ’ਚ ਸ਼ਾਮਲ

ਕੋਲੰਬੋ-ਸ੍ਰੀਲੰਕਾ ਦੀ ਆਰਥਿਕ ਮੰਦਹਾਲੀ ਤੋਂ ਬਾਅਦ ਸਿਆਸੀ ਉਥਲ ਪੁਥਲ ਜਾਰੀ ਹੈ। ਸ਼੍ਰੀਲੰਕਾ ਦੇ ਸੱਤਾਧਾਰੀ ਗੱਠਜੋੜ ਸ਼੍ਰੀਲੰਕਾ ਪੋਦੁਜਾਨਾ ਪੇਰਾਮੁਨਾ (ਐਸ. ਐਲ. ਪੀ. ਪੀ.) ਦੇ 12 ਮੈਂਬਰ ਬੁੱਧਵਾਰ ਨੂੰ ਅਧਿਕਾਰਤ ਤੌਰ ’ਤੇ ਵਿਰੋਧੀ ਧਿਰ ਵਿੱਚ ਸ਼ਾਮਲ ਹੋ ਗਏ। ਇਸ ਫੈਸਲੇ ‘ਤੇ ਸੰਸਦ ਮੈਂਬਰਾਂ ਨੇ ਕਿਹਾ ਕਿ ਸੱਤਾਧਾਰੀ ਗਠਜੋੜ ਦਾ ਲੋਕਾਂ ਨਾਲੋਂ ਸਮਾਜਿਕ ਸਬੰਧ ਟੁੱਟ ਗਿਆ ਹੈ। ਇਨ੍ਹਾਂ ਸੰਸਦ ਮੈਂਬਰਾਂ ‘ਚ ਅਪ੍ਰੈਲ ‘ਚ ਪਾਰਟੀ ਤੋਂ ਵੱਖ ਹੋਏ ਸਾਬਕਾ ਮੰਤਰੀ ਜੀ. ਐੱਲ. ਪੇਰਿਸ ਵੀ ਸ਼ਾਮਲ ਹਨ।
ਇਨ੍ਹਾਂ 12 ਸੰਸਦ ਮੈਂਬਰਾਂ ਦੇ ਜਾਣ ਨਾਲ ਰਾਸ਼ਟਰਪਤੀ ਵਿਕਰਮਸਿੰਘੇ ਦੀ ਅਗਵਾਈ ਵਾਲੀ ਸਰਕਾਰ ਦੀ ਸਥਿਰਤਾ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਤੋਂ ਇੱਕ ਦਿਨ ਪਹਿਲਾਂ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਸ਼੍ਰੀਲੰਕਾ ਨੂੰ ਆਰਥਿਕ ਸੰਕਟ ਤੋਂ ਬਚਾਉਣ ਲਈ ਸਾਰੀਆਂ ਪਾਰਟੀਆਂ ਨੂੰ ਸਰਬ ਪਾਰਟੀ ਸਰਕਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ “ਮਜ਼ਬੂਤ ਅਰਥਚਾਰਿਆਂ” ਨੂੰ (ਸ਼੍ਰੀਲੰਕਾ ਦੀਆਂ) ਆਰਥਿਕ ਸਮੱਸਿਆਵਾਂ ਨੂੰ “ਦਖਲ ਦੇਣ ਦੇ ਮੌਕੇ” ਵਜੋਂ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਪੇਰਿਸ ਤੋਂ ਇਲਾਵਾ, ਐਸ. ਐਲ. ਪੀ. ਪੀ. ਨੇਤਾ ਦੁੱਲਾਸ ਅਲਹਾਪੇਰੂਮਾ, ਡਿਲਨ ਪਰੇਰਾ ਅਤੇ ਨਾਲਾਕਾ ਗੋਦਾਹੇਵਾ ਵਿਰੋਧੀ ਧਿਰ ਵਿਚ ਸ਼ਾਮਲ ਹੋ ਗਏ ਹਨ।

Comment here