ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਸ਼੍ਰੀਲੰਕਾ ਚੀਨ ਦੀ ਨੀਤੀ ਅੱਗੇ ਝੁਕਿਆ

ਕੋਲੰਬੋ-ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਰਾਸ਼ਟਰਪਤੀ ਸਾਈ ਇੰਗ-ਵੇਨ ਸਮੇਤ ਤਾਈਵਾਨ ਦੀ ਚੋਟੀ ਦੀ ਅਗਵਾਈ ਨਾਲ ਗੱਲਬਾਤ ਕੀਤੀ ਅਤੇ ਤਾਈਵਾਨ ਲਈ ਅਮਰੀਕਾ ਦੇ ਮਜਬੂਤ ਸਮਰਥਨ ਦੀ ਪੁਸ਼ਟੀ ਕੀਤੀ। ਚੀਨ ਦੇ ਸਖਤ ਵਿਰੋਧ ਦੇ ਬਾਵਜੂਦ ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਈਵਾਨ ਦੇ ਦੌਰੇ ਦੇ ਇਕ ਦਿਨ ਬਾਅਦ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਇਕ-ਚੀਨ ਨੀਤੀ ਨੂੰ ਲੈ ਕੇ ਦ੍ਰਿੜਤਾ ਨਾਲ ਵਚਨਬੱਧ ਹੈ। ਪੇਲੋਸੀ 25 ਸਾਲਾ ‘ਚ ਤਾਈਵਾਨ ਦਾ ਦੌਰਾ ਕਰਨ ਵਾਲੀ ਸਰਵੋਚ ਅਮਰੀਕੀ ਅਧਿਕਾਰੀ ਬਣ ਗਈ ਹੈ। ਪੇਲੋਸੀ ਦੇ ਦੌਰੇ ਤੋਂ ਬਾਅਦ ਚੀਨ ਨੇ ਐਲਾਨ ਕੀਤਾ ਕਿ ਉਹ ਜਵਾਬੀ ਕਾਰਵਾਈ ‘ਚ ਤਾਈਵਾਨ ਦੇ ਕਰੀਬ ਫੌਜੀ ਅਭਿਆਸ ਕਰੇਗਾ। ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਵੀਰਵਾਰ ਨੂੰ ਇਕ ਟਵੀਟ ‘ਚ ਕਿਹਾ ਕਿ ਸ਼੍ਰੀਲੰਕਾ ‘ਚ ਚੀਨ ਦੇ ਰਾਜਦੂਤ ਕਿਊਈ ਜੇਨਹੋਂਗ ਨਾਲ ਇਕ ਬੈਠਕ ਦੌਰਾਨ ਇਕ ਚੀਨ ਨੀਤੀ ਦੇ ਨਾਲ-ਨਾਲ ਰਾਸ਼ਟਰਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸੰਯੁਕਤ ਰਾਸ਼ਟਰ ਚਾਰਟਰ ਸਿਧਾਂਤਾਂ ਲਈ ਸ਼੍ਰੀਲੰਕਾ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਵਿਕਰਮਸਿੰਘੇ ਨੇ ਕਿਊਈ ਨਾਲ ਆਪਣੀ ਬੈਠਕ ਦੌਰਾਨ ਕਿਹਾ ਕਿ ਦੇਸ਼ਾਂ ਨੂੰ ਉਕਸਾਉਣ ਦੀ ਕਿਸੇ ਅਜਿਹੀ ਸਥਿਤੀ ਤੋਂ ਬਚਣਾ ਚਾਹੀਦਾ ਜਿਸ ਨਾਲ ਮੌਜੂਦਾ ਗਲੋਬਲ ਤਣਾਅ ਹੋਰ ਵਧੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਪਸੀ ਸਨਮਾਨ ਅਤੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ‘ਚ ਗੈਰ-ਦਖਲਅੰਦਾਜ਼ੀ ਸ਼ਾਂਤੀਪੂਰਨ ਸਹਿਯੋਗ ਅਤੇ ਗੈਰ-ਟਕਰਾਅ ਲਈ ਮਹੱਤਵਪੂਰਨ ਆਧਾਰ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਦੁਹਰਾਇਆ ਹੈ ਕਿ ਦੁਨੀਆ ‘ਚ ਸਿਰਫ ਇਕ ਚੀਨ ਹੈ ਅਤੇ ਤਾਈਵਾਨ ਦੇਸ਼ ਦੇ ਖੇਤਰ ਦਾ ਇਕ ਅਨਿੱਖੜਵਾਂ ਹਿੱਸਾ ਹੈ। ਸ਼੍ਰੀਲੰਕਾ 1948 ‘ਚ ਆਜ਼ਾਦੀ ਤੋਂ ਬਾਅਦ ਤੋਂ ਸਭ ਤੋਂ ਖਰਾਬ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਨੂੰ ਚੀਨ ਦਾ ਬਹੁਤ ਸਾਰਾ ਕਰਜ਼ਾ ਚੁਕਾਉਣਾ ਹੈ। ਉੱਚ ਲਾਗਤ ਵਾਲੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਸ਼੍ਰੀਲੰਕਾ ਦੀ ਦਿਵਾਲੀਆ ਸਥਿਤੀ ਲਈ ਵਿਆਪਕ ਰੂਪ ਤੋਂ ਦੋਸ਼ੀ ਠਹਿਰਾਇਆ ਜਾਂਦਾ ਹੈ।

Comment here