ਸਿਆਸਤਖਬਰਾਂ

ਸ਼੍ਰੀਨਗਰ ਚ ਹੈਰੀਟੇਜ ਟੂਰ ਬੱਸ ਸੇਵਾ

ਸ਼੍ਰੀਨਗਰ- ਬੀਤੇ ਦਿਨ ਰਾਸ਼ਟਰੀ ਸੈਰ-ਸਪਾਟਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ, ਦੇਸ਼ ਦੇ ਸੈਰ ਸਪਾਟੇ ਵਾਲੇ ਇਲਾਕਿਆਂ ਵਿੱਚ ਖੂਬ ਰੌਣਕਾਂ ਵੀ ਰਹੀਆਂ ਤੇ ਕਈ ਅਹਿਮ ਐਲਾਨ ਵੀ ਕੀਤੇ ਗਏ। ਇਸ ਮੌਕੇ ‘ਤੇ ਕਸ਼ਮੀਰ ਦੇ ਸੈਰ-ਸਪਾਟਾ ਵਿਭਾਗ ਨੇ ਬੀਤੇ ਦਿਨ ਸੈਲਾਨੀਆਂ ਲਈ ਸ਼੍ਰੀਨਗਰ ਸਿਟੀ ਹੈਰੀਟੇਜ ਟੂਰ ਬੱਸ ਸੇਵਾ ਸ਼ੁਰੂ ਕੀਤੀ। ਇਹ ਦੁਨੀਆ ਭਰ ਤੋਂ ਆਏ ਸੈਲਾਨੀਆਂ ਨੂੰ ਸ਼ਹਿਰ ਦੇ ਵਿਰਾਸਤ ਸਥਾਨ ਦਿਖਾਏਗੀ ਅਤੇ ਭੋਜਨਾਂ ਤੇ ਹਸਤਸ਼ਿਲਪ ਨਾਲ ਰੂਬਰੂ ਕਰਵਾਏਗੀ। ਸੈਰ-ਸਪਾਟਾ ਵਿਭਾਗ ਦੇ ਸਕੱਤਰ ਸਰਮਦ ਹਫ਼ੀਜ ਨੇ ਡਾਇਰੈਕਟਰ ਸੈਰ-ਸਪਾਟਾ ਜੀ.ਐੱਨ. ਇਟੂ ਦੀ ਮੌਜੂਦਗੀ ‘ਚ ਮੰਗਲਵਾਰ ਨੂੰ ਬੱਸ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜੋ ਸੈਲਾਨੀਆਂ ਨੂੰ ਬੁਰਜਮਾ, ਹਰਿਪਰਬਤ, ਜਾਮੀਆ ਮਸਜਿਦ, ਹਜਰਤਬਲ, ਬੌਧ ਸਥਾਨ, ਹਾਰਵਨ, ਪਰੀ ਮਹਿਲ ਅਤੇ ਹੋਰ ਸ਼੍ਰੀਨਗਰ ਸ਼ਹਿਰ ਦੇ ਪ੍ਰਮੁੱਖ ਸਥਾਨਾਂ ‘ਤੇ ਸੈਰ ਕਰਵਾਏਗੀ। ਹੈਰੀਟੇਜ ਟੂਰ ਦਾ ਮਕਸਦ ਕੁਦਰਤੀ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਤੋਂ ਇਲਾਵਾ ਸ਼ਹਿਰ ਦੀ ਵਿਰਾਸਤ ਸੈਰ-ਸਪਾਟਾ ਸਮਰੱਥਾ ਨੂੰ ਉਤਸ਼ਾਹ ਦੇਣਾ ਹੈ। ਇਸ ਤੋਂ ਇਲਾਵਾ ਸੈਰ-ਸਪਾਟਾ ਸਥਾਨਾਂ ‘ਚ ਕ੍ਰਾਸ ਕੰਟਰੀ ਟੂਰ ਸ਼ੁਰੂ ਕੀਤੇ। ਸਕੱਤਰ ਨੇ ਸਰਕਾਰ ਦੀ ਇਸ ਅਨੋਖੀ ਪਹਿਲ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਰੀਟੇਜ ਟੂਰ ਬੱਸ ਸੇਵਾ ਸ਼ੁਰੂ ਕਰਨ ਦਾ ਮਕਸਦ ਸ਼ਹਿਰ ਦੀ ਵਿਰਾਸਤ ਸਮਰੱਥਾ ਬਾਰੇ ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾ ਕੇ ਉਨ੍ਹਾਂ ਦੇ ਅਨੁਭਵ ਨੂੰ ਵਧਾਉਣਾ ਹੈ। ਮੋਦੀ ਸਰਕਾਰ ਦੀ ਅਗਵਾਈ ਵਿਚ ਦੇਸ਼ ਦੀਆਂ ਸੈਰਗਾਹਾਂ ਨੂੰ ਹੋਰ ਵਿਸਥਾਰ ਰੂਪ ਦਿੱਤਾ ਜਾ ਰਿਹਾ ਹੈ, ਤਾਂ ਜੋ ਵਧ ਤੋੰ ਵਧ ਸੈਲਾਨੀ ਆਕਰਸ਼ਿਤ ਹੋਣ।

 

Comment here