ਸਿਆਸਤਖਬਰਾਂਖੇਡ ਖਿਡਾਰੀਬਾਲ ਵਰੇਸ

ਸ਼ੌਰਿਆਜੀਤ ਦੇ ਕਰਤੱਬ ਦੀ ਵੀਡੀਓ ਦੇਖ ਮੋਦੀ ਹੋਏ ਕਾਇਲ

ਨਵੀਂ ਦਿੱਲੀ-ਗੁਜਰਾਤ ’ਚ ਨੈਸ਼ਨਲ ਗੇਮਜ਼ ’ਚ ਸ਼ੌਰਿਆਜੀਤ ਦੇ ਕਰਤੱਬ ਦਾ ਇਕ ਵੀਡੀਓ ਖੇਡ ਮੰਤਰਾਲਾ ਨੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਇਸ ਵੀਡੀਓ ’ਚ 10 ਸਾਲ ਦਾ ਜਿਮਨਾਸਟਿਕ ਅਜਿਹੇ ਕਰਤਬ ਵਿਖਾ ਰਹੇ ਹੈ ਕਿ ਜੋ ਵੱਡੀ ਉਮਰ ਦੇ ਖਿਡਾਰੀਆਂ ਲਈ ਸ਼ਾਇਦ ਮੁਸ਼ਕਲ ਹੈ। ਸ਼ੌਰਿਆਜੀਤ ਦੀ ਇਸ ਵੀਡੀਓ ਨੂੰ ਵੇਖ ਕੇ ਪ੍ਰਧਾਨ ਮੰਤਰੀ ਮੋਦੀ ਵੀ ਤਾਰੀਫ਼ ਕਰਨ ਤੋਂ ਖ਼ੁਦ ਨੂੰ ਨਹੀਂ ਰੋਕ ਸਕੇ ਅਤੇ ਉਨ੍ਹਾਂ ਨੇ ਟਵੀਟ ਕਰ ਲਿਖਿਆ, ‘‘ਸ਼ੌਰਿਆਜੀਤ ਕਯਾ ਸਟਾਰ ਹੈ।’’ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਦਿਨੀਂ ਗੁਜਰਾਤ ਦੌਰੇ ਦੌਰਾਨ 36ਵੇਂ ਨੈਸ਼ਨਲ ਗੇਮਜ਼ ਦਾ ਉਦਘਾਟਨ ਕੀਤਾ ਸੀ। ਇਸ ਗੇਮਜ਼ ਦਾ ਆਯੋਜਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਕੀਤਾ ਜਾ ਰਿਹਾ ਹੈ।
ਸ਼ੌਰਿਆਜੀਤ ਬੀਤੇ ਸ਼ੁੱਕਰਵਾਰ ਨੂੰ ਜਦੋਂ ਨੈਸ਼ਨਲ ਗੇਮਜ਼ ’ਚ ਮਲਖੰਭ ’ਚ ਆਪਣਾ ਹੁਨਰ ਵਿਖਾ ਰਹੇ ਸਨ ਤਾਂ ਉਨ੍ਹਾਂ ਦੇ ਚਿਹਰੇ ’ਤੇ ਪਿਆਰੀ ਜਿਹੀ ਮੁਸਕਾਨ ਸੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਸ਼ੌਰਿਆਜੀਤ ਦੇ ਮੁਸਕਰਾਹਟ ਪਿੱਛੇ ਦਰਦ ਸੀ, ਜਿਸ ਨੂੰ ਉਸ ਨੇ ਆਪਣੀ ਤਾਕਤ ਬਣਾਇਆ। ਦਰਅਸਲ ਬੀਤੀ 30 ਸਤੰਬਰ ਨੂੰ ਸ਼ੌਰਿਆਜੀਤ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਉਸ ਸਮੇਂ ਸ਼ੌਰਿਆਜੀਤ ਨੈਸ਼ਨਲ ਗੇਮਜ਼ ਦੀ ਤਿਆਰੀ ਕਰ ਰਿਹਾ ਸੀ। ਪਿਤਾ ਦੇ ਜਾਣ ਦੇ ਗ਼ਮ ’ਚ ਸ਼ੌਰਿਆਜੀਤ ਨੂੰ ਉਸ ਦੀ ਮਾਂ ਅਤੇ ਕੋਚ ਨੇ ਹੌਂਸਲਾ ਦਿੱਤਾ। ਉਨ੍ਹਾਂ ਨੇ ਸ਼ੌਰਿਆ ਨੂੰ ਇਸ ਗੇਮਜ਼ ’ਚ ਹਿੱਸਾ ਲੈਣ ਨੂੰ ਕਿਹਾ, ਕਿਉਂਕਿ ਉਸ ਦੇ ਪਿਤਾ ਦਾ ਸੁਫ਼ਨਾ ਸੀ ਕਿ ਬੇਟਾ ਇਸ ’ਚ ਸ਼ਾਮਲ ਹੋਵੇ।
ਦੱਸ ਦੇਈਏ ਕਿ ਸ਼ੌਰਿਆਜੀਤ ਗੁਜਰਾਤ ਦੇ ਰਹਿਣ ਵਾਲੇ ਹਨ। ਵੀਡੀਓ ’ਚ ਸ਼ੌਰਿਆਜੀਤ ਜਿਮਨਾਸਟਿਕ ਅਤੇ ਕੁਸ਼ਤੀ ਦਾ ਪੋਜ਼ ਲੱਕੜ ਦੇ ਖੰਭੇ ’ਤੇ ਕਰ ਰਿਹਾ ਹੈ। ਆਪਣੇ ਹੁਨਰ ਨਾਲ ਉਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਮਲਖੰਭ ਭਾਰਤ ਦੀ ਇਕ ਰਿਵਾਇਤੀ ਖੇਡ ਹੈ। ਇਸ ’ਚ ਲੱਕੜ ਦੇ ਇਕ ਖੰਭੇ ’ਤੇ ਖਿਡਾਰੀ ਕਲਾਬਾਜ਼ੀ ਕਰਦੇ ਹਨ। ਇਸ ਖੇਡ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਸਰੀਰ ਕਾਫੀ ਲਚਕੀਲਾ ਹੁੰਦਾ ਹੈ।

Comment here