ਅਪਰਾਧਸਿਆਸਤਖਬਰਾਂ

ਸ਼ੋਸ਼ਲ ਮੀਡੀਆ ਤੇ ਭੜਕਾਊ ਸਮੱਗਰੀ ’ਤੇ ਸਰਕਾਰ ਸਖ਼ਤ, ਲਗਾਈ ਪਾਬੰਦੀ

ਨਵੀਂ ਦਿੱਲੀ–ਹੁਣੇ ਜਿਹੇ ਸੋਸ਼ਲ ਮੀਡੀਆ ’ਤੇ ਫਰਜ਼ੀ ਸਮੱਗਰੀ ਪਾਉਣ ਤੇ ਸਰਕਾਰ ਨੇ ਸਖ਼ਤ ਕਦਮ ਚੁੱਕਿਆ ਹੈ। ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਸਰਕਾਰ ਨੇ ਸੋਸ਼ਲ ਮੀਡੀਆ ਦੇ ਅਜਿਹੇ ਖਾਤਿਆਂ ’ਤੇ ਰੋਕ ਲਗਾਈ ਹੈ, ਜਿਨ੍ਹਾਂ ਨੇ ਟਵਿਟਰ, ਯੂ. ਟਿਊਬ ਅਤੇ ਫੇਸਬੁੱਕ ’ਤੇ ‘ਫਰਜ਼ੀ ਅਤੇ ਭੜਕਾਊ’ ਸਮੱਗਰੀ ਪਾਈ ਸੀ। ਚੰਦਰਸ਼ੇਖਰ ਨੇ ਕਿਹਾ ਕਿ ਇਨ੍ਹਾਂ ਖਾਤਿਆਂ ਦੇ ਸੰਚਾਲਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਦੇ iਖ਼ਲਾਫ਼ ਕਾਰਵਾਈ ਕੀਤੀ ਜਾਵੇਗੀ। ਨਫਰਤ ਭਰੀ ਪੋਸਟ ’ਤੇ ਵਿਆਪਕ ਕਾਰਵਾਈ ਦਰਮਿਆਨ ਸੂਤਰਾਂ ਨੇ ਕਿਹਾ ਕਿ ਜਿਸ ਇਤਰਾਜ਼ਯੋਗ ਸਮੱਗਰੀ ’ਤੇ ਕਾਰਵਾਈ ਕੀਤੀ ਗਈ ਹੈ, ਉਹ ਕੈਬਨਿਟ ਦੀ ਇਕ ਬ੍ਰੀਫਿੰਗ ਦੇ ਫਰਜ਼ੀ ਵੀਡੀਓ ਨਾਲ ਸਬੰਧਤ ਹੈ।
ਸੋਸ਼ਲ ਮੀਡੀਆ ਹੈਂਡਲ ’ਤੇ ਪਾਏ ਗਏ ਇਸ ਫਰਜ਼ੀ ਵੀਡੀਓ ’ਚ ਪ੍ਰਧਾਨ ਮੰਤਰੀ ਖਿਲਾਫ਼ ਹਿੰਸਕ ਵਿਸ਼ਾ-ਵਸਤੂ ਅਤੇ ਹਿੰਦੂ ਔਰਤਾਂ ਲਈ ਅਪਮਾਨਜਨਕ ਬਿਆਨ ਦਰਸਾਏ ਗਏ ਹਨ। ਚੰਦਰਸ਼ੇਖਰ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਸੂਚਨਾ ਤਕਨਾਲੋਜੀ ਮੰਤਰਾਲਾ ’ਚ ਸੁਰੱਖਿਅਤ ਅਤੇ ਭਰੋਸੇਯੋਗ ਇੰਟਰਨੈੱਟ ਲਈ ਵਰਕਫੋਰਸ ਕੰਮ ਕਰ ਰਿਹਾ ਹੈ। ਜਿਨ੍ਹਾਂ ਹੈਂਡਲ ਤੋਂ ਟਵਿਟਰ, ਯੂ. ਟਿਊਬ, ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਫਰਜ਼ੀ/ਭੜਕਾਊ ਸਮੱਗਰੀ ਪਾਉਣ ਦਾ ਯਤਨ ਕੀਤਾ ਗਿਆ ਹੈ, ਉਨ੍ਹਾਂ ’ਤੇ ਰੋਕ ਲਗਾ ਦਿੱਤੀ ਗਈ ਹੈ।
ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਖਾਤਿਆਂ ਨੂੰ ਚਲਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਕਿ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾ ਸਕੇ। ਚੰਦਰਸ਼ੇਖਰ ਨੇ ਸ਼ੁੱਕਰਵਾਰ ਨੂੰ ਟਵੀਟ ਦਾ ਜਵਾਬ ਦਿੱਤਾ, ਜਿਸ ’ਚ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਪ੍ਰਧਾਨ ਮੰਤਰੀ ਨੂੰ ਦਰਸਾਉਣ ਵਾਲੇ ਬਹੁਤ ਹਿੰਸਕ ਵੀਡੀਓ ਦੇ ਨਿਰਮਾਤਾਵਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਮੰਤਰੀ ਨੇ ਜਵਾਬ ’ਚ ਕਿਹਾ ਕਿ ਕੰਮ ਜਾਰੀ ਹੈ। ਮੰਤਰਾਲਾ ਇੰਟਰਨੈੱਟ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਰੱਖਣ ਦੀ ਅਤੇ ਵਿਚੋਲਿਆਂ ਨੂੰ ਸਮੱਗਰੀ ਲਈ ਬਹੁਤ ਗੰਭੀਰਤਾ ਨਾਲ ਜਵਾਬਦੇਹ ਠਹਿਰਾਉਣ ਦੀ ਜ਼ਿੰਮੇਵਾਰੀ ਲੈਂਦਾ ਹੈ।

Comment here