ਅਪਰਾਧਸਿਆਸਤਖਬਰਾਂ

ਸ਼ੋਸ਼ਲ ਮੀਡੀਆ ’ਤੇ ਬੇਅਦਬੀ ਦੀਆਂ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਾ ਗ੍ਰਿਫਤਾਰ

ਬੱਧਨੀ ਕਲਾਂ-ਫੇਸਬੁੱਕ ’ਤੇ ਬੇਅਦਬੀ ਸਬੰਧੀ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲੇ ਵਿਅਕਤੀ ਨੂੰ ਸੁਰਿੰਦਰਜੀਤ ਸਿੰਘ ਮੰਡ ਐੱਸ.ਐੱਸ.ਪੀ ਮੋਗਾ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਥਾਣਾ ਬੱਧਨੀ ਕਲਾਂ ਨੇ ਕਾਰਵਾਈ ਕਰਦਿਆਂ 24 ਘੰਟਿਆਂ ’ਚ ਗਿ੍ਰਫਤਾਰ ਕਰ ਲਿਆ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਐੱਸ.ਪੀ ਮੁਹੰਮਦ ਸਰਫ਼ਰਾਜ ਆਲਮ ਆਈ.ਪੀ.ਐੱਸ ਨੇ ਦੱਸਿਆ ਕਿ ਫੇਸਬੁੱਕ ਦੇ ਲੋਪੋਂ ਪੇਜ ਤੇ ਬੇਅਦਬੀ ਦੀ ਦੁੱਖਦਾਈ ਘਟਨਾਂ ਸਬੰਧੀ ਰਿਪੋਰਟ ਕੀਤੀ ਗਈ ਸੀ ਕਿ ਦੁਬਾਰਾ ਫਿਰ ਜ਼ਿਲ੍ਹਾ ਮੋਗਾ ਦੇ ਪਿੰਡ ਮੱਲਕੇ ਵਿਖੇ ਬੀਤੀ ਰਾਤ ਗੁਰੂ ਸਾਹਿਬ ਦੇ ਪਾਵਨ ਅੰਗ ਪਾੜ ਕੇ ਗਲੀਆਂ ’ਚ ਸੁੱਟ ਦਿੱਤੇ ਗਏ ਹਨ ਉਸ ਸਬੰਧੀ ਫੇਸਬੁੱਕ ਪੇਜ ਤੇ ਫੋਟੋ ਵੀ ਪਾਈ ਗਈ ਸੀ। ਪੁਲਿਸ ਵਲੋਂ ਇਲਾਕੇ ਦੇ ਗੁਰਦਆਰਿਆਂ ’ਚ ਜਾ ਕੇ ਬਰੀਕੀ ਨਾਲ ਜਾਂਚ ਆਰੰਭ ਕੀਤੀ ਗਈ ਤਾਂ ਪੁਲਿਸ ਨੂੰ ਪਤਾ ਲੱਗਾ ਕਿ ਪਿੰਡ ਮੱਲਕੇ ਵਿਖੇ ਅਜਿਹੀ ਕੋਈ ਵੀ ਘਟਨਾਂ ਨਹੀਂ ਵਾਪਰੀ ਤਾਂ ਪੁਲਿਸ ਨੇ ਸਾਈਬਰ ਬ੍ਰਾਂਚ ਤੋਂ ਫੇਸਬੁੱਕ ਦਾ ਲੋਪੋ ਪੇਜ ਬਣਾਉਣ ਵਾਲੇ ਵਿਅਕਤੀ ਦਾ ਪਤਾ ਕਰਵਾਇਆ ਤਾਂ ਉਸ ਵਿਅਕਤੀ ਦੀ ਗੁਰਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਲੋਪੋ ਵਜੋਂ ਪਛਾਣ ਹੋਈ, ਜਿਸ ਤੇ ਕਾਰਵਾਈ ਕਰਦਿਆਂ ਬੱਧਨੀ ਕਲਾਂ ਦੇ ਥਾਣਾ ਮੁਖੀ ਗੁਰਮੀਤ ਸਿੰਘ, ਲੋਪੋ ਚੌਕੀਂ ਦੇ ਇੰਚਾਰਜ ਪ੍ਰਰੀਤਮ ਸਿੰਘ ਨੇ ਉਕਤ ਵਿਅਕਤੀ ਤੇ ਮੁੱਕਦਮਾਂ ਨੰ. 163 ਅਧੀਨ ਧਾਰਾਵਾਂ 295 ਏ, 153, 153ਏ, 505 ਤਹਿਤ ਦਰਜ ਕਰਕੇ ਉਸ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਜਿਸ ਤੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਸਮਾਜ ’ਚ ਨਫ਼ਰਤ ਫੈਲਾਉਣ ਅਤੇ ਸ਼ਾਂਤੀ ਭੰਗ ਕਰਨ ਦੀਆਂ ਅਫ਼ਵਾਹਾਂ ਫੈਲਾਉਣ ਵਾਲੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਸਗੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Comment here