ਅਪਰਾਧਸਿਆਸਤਖਬਰਾਂਦੁਨੀਆ

ਸ਼ੋਸ਼ਲ ਮੀਡੀਆ ’ਤੇ ਐਕਟਿਵ ਰਹਿਣ ‘ਤੇ ਪਤਨੀ ਦਾ ਕਤਲ

ਸ਼ਿਕਾਗੋ-ਇਥੋਂ ਦੀ ਰਹਿਣ ਵਾਲੀ ਸਾਨੀਆ ਖਾਨ (29) ਟਿਕਟਾਕਰ ਅਤੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਸੀ। ਪਤੀ ਰਾਹਿਲ ਅਹਿਮਦ (36) ਬਿਜਨੈੱਸਮੈਨ ਸੀ। ਰਿਪੋਰਟਾਂ ਮੁਤਾਬਕ ਰਾਹਿਲ ਦੀ ਸੋਚ ਕੱਟੜਪੰਥੀਆਂ ਵਾਲੀ ਸੀ, ਜਦੋਂਕਿ ਸਾਨੀਆ ਆਜ਼ਾਦ ਖਿਆਲਾਂ ਵਾਲੀ ਸੀ। ਇਸੇ ਕਾਰਨ ਦੋਵਾਂ ਵਿਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਦੋਵਾਂ ਦਾ ਵਿਆਹ ਇਕ ਸਾਲ ਵੀ ਨਹੀਂ ਚੱਲਿਆ ਅਤੇ ਜੂਨ ਵਿਚ ਦੋਵਾਂ ਦਾ ਤਲਾਕ ਹੋ ਗਿਆ ਸੀ ਪਰ ਰਾਹਿਲ ਅਜੇ ਵੀ ਉਸ ਨੂੰ ਪਰੇਸ਼ਾਨ ਕਰਦਾ ਸੀ।
ਸਾਨੀਆ ਨੇ ਜੂਨ ਵਿਚ ਇਹ ਦਰਦ ਸੋਸ਼ਲ ਮੀਡੀਆ ਪੋਸਟ ਰਾਹੀਂ ਬਿਆਨ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸਿੱਧੇ ਤੌਰ ‘ਤੇ ਆਨਰ ਕਿਲਿੰਗ ਦਾ ਮਾਮਲਾ ਹੈ। ਇਸ ਤਰ੍ਹਾਂ ਦਾ ਮਾਮਲੇ ਪਾਕਿਸਤਾਨ ਵਿਚ ਆਮ ਮੰਨੇ ਜਾਂਦੇ ਹਨ। ਰਾਹਿਲ ਦੀ ਮਾਮਸਿਕ ਸਥਿਤੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਨੀਆ ਦਾ ਕਤਲ ਕਰਨ ਲਈ ਉਹ ਜੋਰਜੀਆ ਤੋਂ ਇਲੀਨੋਇਸ ਕਰੀਬ 700 ਕਿਲੋਮੀਟਰ ਕਾਰ ਡ੍ਰਾਈਵ ਕਰਕੇ ਪੁੱਜਾ ਸੀ।

Comment here