ਸ੍ਰੀਨਗਰ- ਗਣਤੰਤਰ ਦਿਵਸ ਤੋੰ ਪਹਿਲੀ ਰਾਤ ਕਸ਼ਮੀਰ ’ਚ ਸ਼ੋਪੀਆਂ ਜ਼ਿਲ੍ਹੇ ਦੇ ਚਕ ਨੌਗਾਮ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਤਿੰਨ ਫ਼ੌਜੀ ਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਦਕਿ ਇਕ ਜਵਾਨ ਦੀ ਹਾਲਤ ਗੰਭੀਰ ਹੈ। ਮੁਕਾਬਲੇ ਵਾਲੀ ਥਾਂ ਤੋਂ ਆਮ ਲੋਕਾਂ ਨੂੰ ਕੱਢਣ ਦੌਰਾਨ ਮੌਕਾ ਪਾ ਕੇ ਅੱਤਵਾਦੀ ਘੇਰਾਬੰਦੀ ਤੋੜ ਕੇ ਭੱਜ ਨਿਕਲੇ। ਇਹ ਅੱਤਵਾਦੀ ਜੈਸ਼-ਏ-ਮੁਹੰਮਦ ਨਾਲ ਜੁੜੇ ਹਨ ਅਤੇ ਇਨ੍ਹਾਂ ’ਚ ਇਕ ਵਿਦੇਸ਼ੀ ਅੱਤਵਾਦੀ ਵੀ ਹੈ। ਜਾਣਕਾਰੀ ਮੁਤਾਬਕ ਫ਼ੌਜ ਦੀ 34 ਆਰਆਰ ਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਪੁਲਿਸ ਨੇ ਚਕ ਨੌਗਾਮ ਪਿੰਡ ’ਚ ਤਲਾਸ਼ੀ ਮੁਹਿੰਮ ਚਲਾਈ। ਜਦੋਂ ਜਵਾਨ ਪਿੰਡ ’ਚ ਦਾਖ਼ਲ ਹੋਏ ਤਾਂ ਇਕ ਮਹਾਨ ’ਚ ਲੁਕੇ ਅੱਤਵਾਦੀਆਂ ਨੇ ਫਾਇਰਿੰਗ ਕਰ ਦਿੱਤੀ। ਅੱਤਵਾਦੀਆਂ ਨੇ ਗ੍ਰਨੇਡ ਵੀ ਸੁੱਟੇ। ਜਵਾਨਾਂ ਨੇ ਤੁਰੰਤ ਕਾਰਵਾਈ ਕੀਤੀ। ਇਸ ਤੋਂ ਬਾਅਦ ਗੋਲ਼ੀਬਾਰੀ ਸ਼ੁਰੂ ਹੋ ਗਈ। ਜਵਾਨਾਂ ਨੇ ਅੱਤਵਾਦੀਆਂ ਦੀਆਂ ਗੋਲ਼ੀਆਂ ਦੀ ਵਾਛੜ ਵਿਚਾਲੇ ਹੀ ਆਲੇ-ਦੁਆਲੇ ਦੇ ਮਕਾਨਾਂ ਤੋਂ ਕਈ ਲੋਕਾਂ ਨੂੰ ਸੁਰੱਖਿਆ ਬਾਹਰ ਕੱਢਿਆ। ਇਸੇ ਦੌਰਾਨ ਤਿੰਨ ਫ਼ੌਜੀ ਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਸ੍ਰੀਨਗਰ ਸਥਿਤ ਫ਼ੌਜ ਦੇ 92 ਬੇਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ, ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਜ਼ਖ਼ਮੀਆਂ ’ਚ ਲਾਂਸ ਨਾਇਕ ਮਯੰਕ ਸਿੰਘ, ਗਨਰ ਸੋਮਵੀਰ ਕੁਮਾਰ ਅਤੇ ਲਾਂਸ ਨਾਇਕ ਸੁਨੀਲ ਕੁਮਾਰ ਸ਼ਾਮਲ ਹਨ। ਮਯੰਕ ਦੀ ਹਾਲਤ ਗੰਭੀਰ ਹੈ। ਸਥਾਨਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਗਿਣਤੀ ਤਿੰਨ ਸੀ, ਜਿਨ੍ਹਾਂ ’ਚ ਇਕ ਪਾਕਿਸਤਾਨੀ ਵੀ ਸੀ। ਇਹ ਤਿੰਨੇ ਹੀ ਜੈਸ਼ ਨਾਲ ਜੁੜੇ ਸਨ। ਤਲਾਸ਼ੀ ਮੁਹਿਮ ਜਾਰੀ ਹੈ।
ਸ਼ੋਪੀਆਂ ਚ ਅੱਤਵਾਦੀਆਂ ਨਾਲ ਮੁਕਾਬਲੇ ਚ 3 ਫੌਜੀ ਜ਼ਖਮੀ

Comment here