ਇਸਲਾਮਾਬਾਦ-ਪਾਕਿਸਤਾਨ ਤੋਂ ਅਜੀਬੋ ਗਰੀਬ ਖਬਰ ਆਈ ਹੈ, ਮੁਲਕ ਦੇ ਸਾਬਕਾ ਗ੍ਰਹਿ ਮੰਤਰੀ ਸੇਖ਼ ਰਸ਼ੀਦ ਦੀ ਵਿੱਗ ਲਾਹੁਣ ਵਾਲੇ ਨੂੰ 50 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਹੋਇਆ ਹੈ। ਸਹਿਬਾਜ਼ ਸਰੀਫ ਦੇ ਕਰੀਬੀ ਦਾ ਹਨੀਫ ਅਬਬਾਸੀ ਨੇ ਕਿਹਾ ਕਿ ਜੋ ਰਸ਼ੀਦ ਦਾ ਵਿਗ ਨੋਚ ਕੇ ਲਿਆਏਗਾ, ਉਸ ਨੂੰ 50 ਹਜ਼ਾਰ ਰੁਪਏ ਮਿਲਣਗੇ। ਸਰਹੱਦ ਪਾਰ ਸੂਤਰਾਂ ਮੁਤਾਬਕ ਸਾਊਦੀ ਅਰਬ ਦੀ ਮਦੀਨਾ ਮਸਜਿਦ ’ਚ ਪਾਕਿਸਤਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਦਾ ਮਾਮਲਾ ਗਰਮਾ ਰਿਹਾ ਹੈ। ਇਸ ਮਾਮਲੇ ’ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸਮੇਤ 150 ਤੋਂ ਵੱਧ ਲੋਕਾਂ ’ਤੇ ਮਾਮਲਾ ਦਰਜ ਹੈ ਅਤੇ ਹੁਣ ਉਨ੍ਹਾਂ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਸ਼ਹਿਬਾਜ ਸਰੀਫ ਦੇ ਬੇਹੱਦ ਕਰੀਬੀ ਅਤੇ ਸਹਿਯੋਗੀ ਹਨੀਫ ਅੱਬਾਸੀ ਨੇ ਇਕ ਅਜੀਬ ਪ੍ਰਸਤਾਵ ਰੱਖਿਆ ਹੈ, ਜਿਸ ਦੀ ਪਾਕਿਸਤਾਨ ’ਚ ਕਾਫੀ ਚਰਚਾ ਹੋ ਰਹੀ ਹੈ। ਹਨੀਫ ਨੇ ਕਿਹਾ ਹੈ ਕਿ ਜੋ ਇਮਰਾਨ ਸਰਕਾਰ ’ਚ ਗ੍ਰਹਿ ਮੰਤਰੀ ਰਹੇ ਸੇਖ ਰਸੀਦ ਦੇ ਨਕਲੀ ਵਾਲ ਸਾਹਮਣੇ ਲਿਆਏਗਾ, ਉਹ ਉਸ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦੇਣਗੇ। ਰਾਵਲਪਿੰਡੀ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਾਹਿਦ ਅੱਬਾਸੀ ਨੇ ਕਿਹਾ ਕਿ ਮਸਜਿਦ-ਏ-ਨਵਾਬੀ ’ਚ ਪਾਕਿ ਵਫਦ ਖ਼ਿਲਾਫ਼ ਨਾਅਰੇਬਾਜ਼ੀ ਦੀ ਘਟਨਾ ਪਿੱਛੇ ਸੇਖ ਰਸੀਦ ਅਤੇ ਉਨ੍ਹਾਂ ਦੇ ਭਤੀਜੇ ਦਾ ਹੱਥ ਹੈ। ਸੋਸ਼ਲ ਮੀਡੀਆ ’ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੁਝ ਲੋਕ ਪਾਕਿਸਤਾਨੀ ਵਫਦ ਨੂੰ ਮਸਜਿਦ-ਏ-ਨਬਵੀ ਵਿਚ ਚੋਰ ਕਹਿੰਦੇ ਹੋਏ ਸੁਣੇ ਜਾ ਰਹੇ ਹਨ। ਦੋਸ਼ ਹੈ ਕਿ ਵੀਡੀਓ ’ਚ ਜੋ ਲੋਕ ਦਿਖਾਈ ਦੇ ਰਹੇ ਹਨ, ਉਨ੍ਹਾਂ ’ਚ ਇਮਰਾਨ ਸਰਕਾਰ ’ਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਮਰੀਅਮ ਔਰੰਗਜੇਬ ਅਤੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਸਾਹਜੈਨ ਬੁਗਤੀ ਸ਼ਾਮਲ ਹਨ। ਸੂਤਰਾਂ ਮੁਤਾਬਕ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਹੈ ਕਿ ਉਹ ਸਾਊਦੀ ਸਰਕਾਰ ਨੂੰ ਮਸਜਿਦ-ਏ-ਨਬਵੀ ’ਚ ਗਲਤ ਕੰਮ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕਰਨਗੇ। ਸਨਾਉੱਲਾ ਨੇ ਇਹ ਵੀ ਕਿਹਾ ਕਿ ਉਹ ਸਾਊਦੀ ਸਰਕਾਰ ਨੂੰ ਇਸ ਘਟਨਾ ਵਿੱਚ ਸ਼ਾਮਲ ਲੋਕਾਂ ਦੇ ਨਾਂ ਦੱਸਣ ਦੀ ਬੇਨਤੀ ਕਰਨਗੇ ਤਾਂ ਜੋ ਪਾਕਿਸਤਾਨ ਵਿੱਚ ਉਨ੍ਹਾਂ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
Comment here