ਸਿਹਤ-ਖਬਰਾਂ

ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਨੇ ਅਮਰੂਦ ਦੇ ਪੱਤੇ

ਅਮਰੂਦ ਦੇ ਪੱਤਿਆਂ ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਤੇ ਐਂਟੀ- ਇੰਫਲੀਮੇਂਟਰੀ ਗੁਣ ਹੁੰਦੇ ਹਨ। ਚਮੜੀ, ਵਾਲ ਅਤੇ ਸਿਹਤ ਦੀ ਦੇਖਭਾਲ ਲਈ ਅਮਰੂਦ ਦੇ ਪੱਤਿਆਂ ਦਾ ਰਸ ਜਾਂ ਫਿਰ ਛੋਟੇ ਪੱਤਿਆਂ ਨੂੰ ਚਬਾ ਕੇ ਖਾਣਾ ਕਾਫ਼ੀ ਫਾਇਦੇਮੰਦ ਹੁੰਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ
ਸ਼ੂਗਰ ਦੇ ਮਰੀਜ਼ਾਂ ਲਈ ਅਮਰੂਦ ਦੇ ਪੱਤੇ ਬੇਹੱਦ ਫਾਇਦੇਮੰਦ ਹੁੰਦੇ ਹਨ। ਸ਼ੂਗਰ ਦੇ ਰੋਗੀ ਨੂੰ ਰੋਜ਼ਾਨਾ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਕ ਖੋਜ ਅਨੁਸਾਰ ਅਮਰੂਦ ਦੇ ਪੱਤੇ ਐਲਫਾ-ਗਲੂਕੋਸਾਇਡਿਸ ਐਂਜਾਈਮ ਦੀ ਕਿਰਿਆ ਰਾਹੀਂ ਬਲੱਡ ਸ਼ੂਗਰ ਨੂੰ ਘੱਟ ਕਰਦੇ ਹਨ।
ਦੂਜੇ ਪਾਸੇ ਸੁਕ੍ਰੋਜ਼ ਅਤੇ ਲੈਕਟੋਜ਼ ਨੂੰ ਸੋਖਣ ਤੋਂ ਸਰੀਰ ਨੂੰ ਰੋਕਦੇ ਹਨ, ਜਿਸ ਨਾਲ ਸ਼ੂਗਰ ਕੰਟਰੋਲ ’ਚ ਰਹਿੰਦੀ ਹੈ।
ਬਲੱਡ ਪ੍ਰੈੱਸ਼ਰ ਰੱਖੇ ਕੰਟਰੋਲ
ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈੱਸ਼ਰ ਵੱਧਦਾ ਜਾਂ ਘੱਟਦਾ ਹੈ, ਉਨ੍ਹਾਂ ਲਈ ਅਮਰੂਦ ਦੇ ਪੱਤੇ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੇ ਹਨ।
ਭਾਰ ਘਟਾਉਣ ਵਿਚ ਮਦਦਗਾਰ
ਜੇਕਰ ਤੁਸੀਂ ਆਪਣੇ ਵਧੇ ਹੋਏ ਭਾਰ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਮਰੂਦ ਦੇ ਪੱਤੇ ਜਟਿਲ ਸਟਾਰਚ ਨੂੰ ਬਦਲਣ ਦੀ ਪ੍ਰਕਿਰਿਆ ਨੂੰ ਰੋਕਦੇ ਹਨ, ਜਿਸ ਰਾਹੀਂ ਸਰੀਰ ਦਾ ਭਾਰ ਘਟਾਉਣ ’ਚ ਮਦਦ ਮਿਲਦੀ ਹੈ।
ਸਿਰ ਦਰਦ ਤੋਂ ਦੇਵੇਂ ਨਿਜਾਤ
ਅਮਰੂਦ ਦੇ ਪੱਤੇ ਸਿਰ ਦਰਦ ਤੋਂ ਵੀ ਛੁਟਕਾਰਾ ਦਿਵਾਉਂਦੇ ਹਨ। ਅੱਧੇ ਸਿਰ ਵਿਚ ਦਰਦ ਹੋਣ ’ਤੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕੱਚੇ ਹਰੇ ਅਤੇ ਤਾਜ਼ੇ ਅਮਰੂਦ ਨੂੰ ਲੈ ਕੇ ਪੱਥਰ ’ਤੇ ਘਸਾ ਕੇ ਲੇਪ ਬਣਾਓ ਅਤੇ ਮੱਥੇ ’ਤੇ ਲਗਾਓ। ਕੁਝ ਦਿਨਾਂ ਤੱਕ ਰੋਜ਼ਾਨਾ ਸੇਵਨ ਕਰਨ ਨਾਲ ਸਿਰ ਦਰਦ ਤੋਂ ਬਹੁਤ ਲਾਭ ਮਿਲੇਗਾ।
ਪਾਚਨ ਤੰਤਰ ਨੂੰ ਮਜ਼ਬੂਤ ਰੱਖੇ
ਅਮਰੂਦ ਦੇ ਪੱਤੇ ਪਾਚਨ ਤੰਤਰ ਨੂੰ ਮਜ਼ਬੂਤ ਰੱਖਦੇ ਹਨ। ਇਸ ਦੀ ਵਰਤੋਂ ਨਾਲ ਭੋਜਨ ਪਚਨ ’ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

Comment here