ਸਿਆਸਤਖਬਰਾਂਗੁਸਤਾਖੀਆਂਚਲੰਤ ਮਾਮਲੇ

ਸ਼ੁਭ ਮਹੂਰਤ ਦੀ ਭਾਲ ਚ ਉਮੀਦਵਾਰ ਜੋਤਸ਼ੀਆਂ ਦੁਆਲੇ

ਜਲੰਧਰ-ਚੋਣ ਮੌਸਮ ਵਿੱਚ ਪੱਤਰੀਆਂ, ਮਹੂਰਤਾਂ ਆਦਿ ਨੂੰ ਮਾਨਤਾ ਦੇਣ ਵਾਲੇ ਉਮੀਦਵਾਰ ਬੇਹਦ ਪਰੇਸ਼ਾਨ ਦੱਸੇ ਜਾ ਰਹੇ ਨੇ…।  ਇਕ ਮੀਡੀਆ ਹਲਕੇ ਨੇ ਰਿਪੋਰਟ ਦਿਤੀ ਹੈ ਕਿ ਪੰਜਾਬ ’ਚ ਵਖ ਵਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਾਰਟੀ ਦੀ ਟਿਕਟ ਹਾਸਲ ਕਰਨ ਦੀ ਚੁਣੌਤੀ ਦੇ ਨਾਲ ਨਜਿੱਠਣ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਚੋਣਾਂ ’ਚ ਉੱਤਰਨ ਲਈ ਮਹੂਰਤ ਕੱਢਵਾਉਣ ਦੀ ਹੋ ਰਹੀ ਹੈ। ਟਿਕਟ ਹਾਸਲ ਕਰਨ ਵਾਲੇ ਨੇਤਾਵਾਂ ਦੀ ਲਾਈਨ ਜੋਤਸ਼ੀਆਂ ਕੋਲ ਲੱਗੀ ਹੋਈ ਹੈ ਅਤੇ ਜੋ ਉਨ੍ਹਾਂ ਨੂੰ ਚੋਣਾਂ ’ਚ ਜਿੱਤ ਲਈ ਜੋਤਿਸ਼ ਦੇ ਲਿਹਾਜ਼ ਨਾਲ ਸਹੀ ਉਪਾਅ ਦੇ ਨਾਲ-ਨਾਲ ਨਾਮਜਦਗੀ ਪੱਤਰ ਦਾਖ਼ਲ ਕਰਨ ਲਈ ਸ਼ੁਭ ਮਹੂਰਤ ਕੱਢਣ ’ਚ ਮਦਦ ਕਰ ਰਹੇ ਹਨ ਪਰ ਐਤਕੀੰ ਆਹੰਦੇ ਚੋਣਾਂ ’ਚ ਉੱਤਰਨ ਲਈ ਸ਼ੁਭ ਮਹੂਰਤ ਬਹੁਤ ਘੱਟ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਕੰਮ 25 ਜਨਵਰੀ ਨੂੰ ਸ਼ੁਰੂ ਹੋਇਆ। 26 ਅਤੇ 30 ਜਨਵਰੀ ਨੂੰ ਸਰਕਾਰੀ ਛੁੱਟੀ। ਲਿਹਾਜਾ ਉਮੀਦਵਾਰਾਂ ਦੇ ਕੋਲ ਹੁਣ 27, 28, 29 ਅਤੇ 31 ਜਨਵਰੀ ਤੋਂ ਇਲਾਵਾ 1 ਫਰਵਰੀ ਦਾ ਦਿਨ ਬਚਦਾ ਹੈ। ਤੇ 1 ਫਰਵਰੀ ਨੂੰ ਆ ਗਈ ਮੱਸਿਆ… ਇਹ ਵੀ ਆਂਹਦੇ ਦਿਨ ਸ਼ੁਭ ਨਹੀਂ। ਹੁਣ ਬਚੇ ਹੋਏ ਚਾਰ ਦਿਨਾਂ ’ਚ ਹੀ ਉਮੀਦਵਾਰਾਂ ਲਈ ਸ਼ੁਭ ਮਹੂਰਤ ਭਾਲੇ ਜਾ ਰਹੇ ਨੇ। ਜੋਤਿਸ਼ ਦੇ ਲਿਹਾਜ਼ ਨਾਲ 31 ਜਨਵਰੀ ਦਾ ਦਿਨ ਚੋਣ ਮੈਦਾਨ ’ਚ ਉੱਤਰਨ ਲਈ ਸਭ ਤੋਂ ਸ਼ੁੱਭ ਹੈ ਅਤੇ ਇਸ ਦਿਨ ਜ਼ਿਆਦਾਤਰ ਨਾਮਜ਼ਦਗੀ ਪੱਤਰ ਦਾਖ਼ਲ ਹੋ ਸਕਦੇ ਹਨ। ਨਾਮਜਦਗੀ ਪੱਤਰ ਦਾਖ਼ਲ ਕਰਦੇ ਸਮੇਂ ਜਨਮ ਕੁੰਡਲੀ ਚ ਬੈਠੇ ਸ਼ੁੱਭ ਗ੍ਰਹਿਆਂ ਉਤੇ ਵੀ ਨਜਰ ਰੱਖੀ ਹੋਈ ਹੈ। ਜਾਣਕਾਰ ਮੀਡੀਆ ਕਰਮੀਆਂ ਜ਼ਰੀਏ ਜੋਤਿਸ਼ੀ ਕਹਿ ਰੇਹ ਨੇ ਕਿ ਉਮੀਦਵਾਰ ਆਪਣੀ ਜਨਮ ਕੁੰਡਲੀ ਦਾ ਵਿਸ਼ਲੇਸ਼ਣ ਕਰਵਾਉਣ ਤੋਂ ਬਾਅਦ ਹੀ ਆਪਣੇ ਲਈ ਢੁੱਕਵੀਂ ਤਾਰੀਕ ਤੇ ਢੁਕਵਾਂ ਮਹੂਰਤ  ਕੱਢਵਾ ਕੇ ਨਾਮਜਦਗੀ ਪੱਤਰ ਦਾਖ਼ਲ ਕਰਨ, ਤਾਂ ਉਹਨਾਂ ਦੀ ਜਿੱਤ ਪੱਕੀ। … ਹੁਣ ਘੀਲਾ ਆਂਹਦਾ, ਭਲਾ ਇਕ ਸੀਟ ਤੋਂ ਦੋ ਤਿਨ ਉਮੀਦਵਾਰਾਂ ਨੇ ਸਹੀ ਮਹੂਰਤ ਕਢਵਾ ਕੇ ਕਾਗਜ਼ ਭਰੇ, ਫੇਰ ਭਲਾ ਉਹ ਸਾਰੇ ਹੀ ਜਿਤਣਗੇ।

 

Comment here