ਅਪਰਾਧਸਿਆਸਤਖਬਰਾਂਦੁਨੀਆ

ਸ਼ੀਆ ਦੇ ਜਲੂਸ ਤੇ ਬੰਬ ਨਾਲ ਹਮਲਾ, 3 ਮੌਤਾਂ

ਮੁਲਤਾਨ – ਪਾਕਿਸਤਾਨ ’ਚ ਇਕ ਵਾਰ ਫਿਰ ਸ਼ੀਆ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੱਧ ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਦੇ ਰੂੜ੍ਹੀਵਾਦੀ ਸ਼ਹਿਰ ਬਹਾਵਲਨਗਰ ਵਿਚ ਲੰਘੇ ਵੀਰਵਾਰ ਨੂੰ ਸ਼ੀਆ ਮੁਸਲਮਾਨਾਂ ਦੇ ਇਕ ਜਲੂਸ ’ਚ ਇਕ ਸ਼ਕਤੀਸ਼ਾਲੀ ਵਿਸਫੋਟ ਹੋਇਆ, ਜਿਸ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 50 ਲੋਕ ਜ਼ਖ਼ਮੀ ਹੋ ਗਏ। ਚਸ਼ਮਦੀਦ ਗਵਾਹ ਤੇ ਇਕ ਸ਼ੀਆ ਨੇਤਾ ਨੇ ਇਹ ਜਾਣਕਾਰੀ ਦਿੱਤੀ। ਸੁੰਨੀ ਬਹੁਲ ਪਾਕਿਸਤਾਨ ’ਚ ਪਹਿਲਾਂ ਵੀ ਘੱਟ ਗਿਣਤੀ ਵਾਲੇ ਸ਼ੀਆ ਭਾਈਚਾਰੇ ’ਤੇ ਹਮਲੇ ਹੁੰਦੇ ਰਹੇ ਹਨ। ਪੁਲਿਸ ਅਧਿਕਾਰੀ ਮੁਹੰਮਦ ਅਸਦ ਅਤੇ ਸ਼ੀਆ ਨੇਤਾ ਖਾਵਰ ਸ਼ਫਾਕਤ ਨੇ ਬੰਬ ਧਮਾਕਿਆਂ ਦੀ ਪੁਸ਼ਟੀ ਕੀਤੀ ਹੈ। ਚਸ਼ਮਦੀਦਾਂ ਅਨੁਸਾਰ, ਸ਼ਹਿਰ ’ਚ ਤਣਾਅ ਵੱਧ ਗਿਆ ਹੈ। ਸ਼ੀਆ ਭਾਈਚਾਰੇ ਦੇ ਲੋਕ ਹਮਲੇ ਤੋਂ ਬਾਅਦ ਬਦਲਾ ਲੈਣ ਦੀ ਮੰਗ ਕਰ ਰਹੇ ਹਨ। ਸ਼ਾਫਕਾਤ ਨੇ ਕਿਹਾ ਕਿ ਇਹ ਵਿਸਫੋਟ ਉਸ ਸਮੇਂ ਹੋਇਆ ਜਦੋਂ ਜਲੂਸ ਬੇਹੱਦ ਛੋਟੇ ਮੁਜ਼ਾਹਰ ਕਾਲੋਨੀ ’ਚੋਂ ਲੰਘ ਰਿਹਾ ਸੀ। ਉਨ੍ਹਾਂ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਇਸ ਤਰ੍ਹਾਂ ਦੇ ਜਲੂਸ ਦੀ ਸੁਰੱਖਿਆ ਵਧਾ ਦੇਣੀ ਚਾਹੀਦੀ ਹੈ, ਜਿਨ੍ਹਾਂ ਨੂੰ ਦੇਸ਼ ਦੇ ਦੂਸਰੇ ਹਿੱਸਿਆਂ ’ਚ ਵੀ ਕੱਢਿਆ ਜਾ ਰਿਹਾ ਹੈ। ਇਸ ਇਲਾਕੇ ਦੀਆਂ ਮੋਬਾਈਲ ਸੇਵਾਵਾਂ ਪਹਿਲਾਂ ਤੋਂ ਹੀ ਬੰਦ ਸਨ। ਪਾਕਿਸਤਾਨ ’ਚ ਸ਼ੀਆਵਾਂ ਦੇ ਅਸ਼ੌਰਾ ਉਤਸਵ ਨੂੰ ਦੇਖਦੇ ਹੋਏ ਇਕ ਦਿਨ ਪਹਿਲਾਂ ਹੀ ਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਪੂਰੇ ਦੇਸ਼ ’ਚ ਮੁਹਰਮ ਦਾ 10ਵਾਂ ਯੋਮ-ਏ-ਅਸ਼ੁਰ ਮਨਾਇਆ ਜਾ ਰਿਹਾ ਹੈ। ਪੈਗੰਬਰ ਮੁਹੰਮਦ ਦੇ ਪੋਤੇ ਹਜ਼ਰਤ ਇਮਾਮ ਹੁਸੈਨ ਦੀ 7ਵੀਂ ਸ਼ਤਾਬਦੀ ’ਚ ਮੌਤ ਹੋਈ ਸੀ। ਹਰ ਸਾਲ ਸ਼ੀਆ ਭਾਈਚਾਰੇ ਦੇ ਲੋਕ ਹੁਸੈਨ ਦੀ ਮੌਤ ਦਾ ਅਫਸੋਸ ਕਰਦੇ ਹਨ।

Comment here