ਅਪਰਾਧਸਿਆਸਤਖਬਰਾਂ

ਸ਼ਿਵ ਸੈਨਾ ਵਲੋੰ 30 ਨੂੰ ਸੂਬਾ ਪੱਧਰੀ ਰੋਸ ਮੁਜ਼ਾਹਰਾ

ਜਲੰਧਰ- ਪੰਜਾਬ ’ਚ ਪਿਛਲੇ ਕੁਝ ਸਮੇਂ ਤੋਂ ਗੈਰ ਸਮਾਜੀ ਅਨਸਰ ਸਰਗਰਮ ਹਨ, ਜੋ ਸੂਬੇ ਦੀ ਕਨੂੰਨ ਵਿਵਸਥਾ ਤੇ ਅਮਨ ਸ਼ਾਂਤੀ ਨੂੰ ਨੁਕਸਾਨ ਪੁਚਾਉਣ ਦੀ ਫਿਰਾਕ ਵਿੱਚ ਹਨ, ਅਜਿਹੇ ਅਨਸਰ ਧਾਰਮਿਕ ਅਸਥਾਨਾਂ ਦੀ ਬੇਅਦਬੀ ਕਰਕੇ ਭਾਈਚਾਰਕ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ, ਜਿਸ ਨੂੰ ਲੈ ਕੇ ਰੋਸ ਦਾ ਮਹੌਲ ਹੈ। ਹਿੰਦੂ ਸਮਾਜ ਨਾਲ ਹੋ ਰਹੇ ਭੇਦਭਾਵ ਅਤੇ ਮੰਦਿਰਾਂ ’ਚ ਕੀਤੀ ਜਾ ਰਹੀ ਭੰਨਤੋੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਣ ਦੇ ਚੱਲਦਿਆਂ ਸ਼ਿਵ ਸੈਨਾ ਪੰਜਾਬ 30 ਸਤੰਬਰ ਨੂੰ ਜਲੰਧਰ ਸ਼ਹਿਰ ’ਚ ਸੂਬਾ ਪੱਧਰ ’ਤੇ ਪ੍ਰਦਰਸ਼ਨ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸ਼ਿਵ ਸੈਨਾ ਪੰਜਾਬ ’ਚ ਹਿੰਦੂ ਮੁੱਖ ਮੰਤਰੀ ਹੋਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਹੈ। ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ ਅਤੇ ਰਾਸ਼ਟਰੀ ਪ੍ਰਧਾਨ ਸੰਜੀਵ ਧਨੋਲੀ ਨੇ ਦੱਸਿਆ ਕਿ ਪੰਜਾਬ ’ਚ ਵੱਖ-ਵੱਖ ਮੁੱਦਿਆਂ ’ਤੇ ਹਿੰਦੂ ਸਮਾਜ ਅਤੇ ਹਿੰਦੂ ਵਿਸ਼ਵਾਸ ਦੇ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ। ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰੂਬਲ ਸੰਧੂ ਨੇ ਦੱਸਿਆ ਕਿ ਇਸੇ ਮੁੱਦੇ ’ਤੇ ਸ਼ਿਵ ਸੈਨਾ ਪੰਜਾਬ ਅੰਦੋਲਨ ਨੂੰ ਤੇਜ਼ ਕਰਦੇ ਹੋਏ 30 ਸਤੰਬਰ ਨੂੰ ਜਲੰਧਰ ’ਚ ਇਕ ਵਿਸ਼ਾਲ ਕੱਢੇਗੀ, ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪੰਜਾਬ ’ਚ ਹਿੰਦੂ ਧਾਰਮਿਕ ਸਥਾਨਾਂ ਅਤੇ ਹਿੰਦੂ ਧਰਮ ’ਤੇ ਹਮਲੇ ਹੋਏ ਅਤੇ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ। ਸਰਕਾਰ ਹਿੰਦੂ ਸਮਾਜ ਦੇ ਵੀ ਧਾਰਮਿਕ ਮੁੱਦੇ ’ਤੇ ਕੋਈ ਜਾਂਚ ਕਮੇਟੀ ਬੈਠਾਉਣ ’ਚ ਵੀ ਪਿੱਛੇ ਹਟਦੀ ਰਹੀ ਹੈ ਅਤੇ ਲਗਾਤਾਰ ਪੰਜਾਬ ’ਚ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਰਾਜੀਵ ਟੰਡਨ ਅਤੇ ਘਨੌਲੀ ਨੇ ਕਿਹਾ ਕਿ ਪੰਜਾਬ ’ਚ ਕਦੇ ਕਬਜ਼ੇ ਹਟਾਏ ਜਾਣ ਦੀ ਆੜ ’ਚ ਅਤੇ ਕਦੇ ਭੂ-ਮਾਫ਼ੀਆ ਦੇ ਦਬਾਅ ’ਚ ਹਿੰਦੂ ਧਾਰਮਿਕ ਸਥਾਨਾਂ ਨੂੰ ਤੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਸਾਫ਼ ਕਿਹਾ ਕਿ ਪੰਜਾਬ ’ਚ ਹਿੰਦੂ ਮੁੱਖ ਮੰਤਰੀ ਹੁੰਦਾ ਤਾਂ ਪੰਜਾਬ ’ਚ ਮੰਦਿਰ ਨਾ ਤੋੜ ਜਾਂਦੇ। ਉਥੇ ਹੀ ਰੂਬਲ ਸੰਧੂ ਨੇ ਕਿਹਾ ਕਿ ਜਦੋਂ ਤੱਕ ਹਿੰਦੂ ਮੁੱਖ ਮੰਤਰੀ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਸ਼ਿਵ ਸੈਨਾ ਪੰਜਾਬ ਚੁੱਪ ਨਹੀਂ ਬੈਠੇਗੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ’ਚ ਸ਼ਿਵ ਸੈਨਾ ਦਾ ਮਤਲਬ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਹੈ। ਉਨ੍ਹਾਂ ਦਾ ਮਕਸਦ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਣਾ ਚਾਹੀਦਾ ਹੈ।

Comment here