ਅਪਰਾਧਸਿਆਸਤਖਬਰਾਂ

ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੂੰ ਮਿਲੀ ਜ਼ਮਾਨਤ 

ਪਟਿਆਲਾ-ਇੱਥੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਮੀਤ ਪ੍ਰਧਾਨ ਹਰੀਸ਼ ਸਿੰਗਲਾ ਨੂੰ ਜ਼ਮਾਨਤ ਮਿਲਣ ਕਾਰਨ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇੱਥੇ ਖਾਲਿਸਤਾਨ ਦੇ ਵਿਰੋਧ  ’ਵਿਚ ਸ਼ਿਵ ਸੈਨਾ ਵਲੋਂ ਮਾਰਚ ਕੱਢੇ ਜਾਣ ਦੇ ਐਲਾਨ ਦੌਰਾਨ 29 ਅਪਰੈਲ ਨੂੰ  ਪੰਥਕ ਜਥੇਬੰਦੀਆਂ ਦਾ ਸ਼ਿਵ ਸੈਨਾ ਨਾਲ ਟਕਰਾਅ ਹੋਇਆ ਸੀ। ਇਸ ਦੌਰਾਨ ਖਾਲਿਸਤਾਨ ਵਿਰੋਧੀ ਮਾਰਚ ਕੱਢਣ ਵਾਲੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਮੀਤ ਪ੍ਰਧਾਨ ਹਰੀਸ਼ ਸਿੰਗਲਾ ਸਮੇਤ ਹੋਰਨਾਂ ਖ਼ਿਲਾਫ਼ ਵੀ ਕੇਸ ਦਰਜ ਕੀਤੇ ਗਏ ਸਨ, ਜਿਸ ਤਹਿਤ ਉਹ ਸਵਾ ਦੋ ਮਹੀਨਿਆਂ ਤੋਂ ਪਟਿਆਲਾ ਜੇਲ੍ਹ ਵਿਚ ਬੰਦ ਸੀ। ਹੁਣ ਸਿੰਗਲਾ ਨੂੰ  ਰਿਹਾਅ ਕਰ ਦਿੱਤਾ ਗਿਆ।

Comment here