ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਸ਼ਿਵ ਸੈਨਾ ਆਗੂ ਨੂੰ ਖਾਲਿਸਤਾਨੀਆਂ ਵੱਲੋਂ ਧਮਕੀ

ਤਰਨਤਾਰਨ – ਪਟਿਆਲਾ ਘਟਨਾ ਦਾ ਸੇਕ ਹਾਲੇ ਮਧਮ ਨਹੀੰ ਪਿਆ ਕਿ ਤਰਨਤਾਰਨ ਨਾਲ ਸੰਬੰਧਤ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਅਸ਼ਵਨੀ ਕੁਮਾਰ ਕੁੱਕੂ ਨੇ ਦਾਅਵਾ ਕੀਤਾ ਹੈ ਕਿ ਉਹਦੇ ਘਰ ਤੇ ਦਫ਼ਤਰ ਵਿੱਚੋਂ ਸਵੇਰੇ ਦੋ ਪੱਤਰ ਮਿਲੇ ਹਨ। ਜਿਨ੍ਹਾਂ ਉੱਪਰ ਖ਼ਾਲਿਸਤਾਨ ਜ਼ਿੰਦਾਬਾਦ, ਸ਼ਿਵ ਸੈਨਾ ਮੁਰਦਾਬਾਦ ਤੇ ਅਸ਼ਵਨੀ ਕੁੱਕੂ ਮੁਰਦਾਬਾਦ ਲਿਖਿਆ ਹੋਇਆ ਹੈ। ਨਾਲ ਹੀ ਕੁੱਕੂ ਵੱਲੋਂ ਤਰਨਤਾਰਨ ਵਿਚ ਕਈ ਸਾਲ ਪਹਿਲਾਂ ਸਿਮਰਨਜੀਤ ਮਾਨ ਦਾ ਪੁਤਲਾ ਫੂਕਣ ਤੇ ਪਟਿਆਲਾ ਵਿਚ ਪਰਸੋਂ ਵਾਪਰੇ ਘਟਨਾਕ੍ਰਮ ਦਾ ਜ਼ਿਕਰ ਕੀਤਾ ਗਿਆ ਹੈ। ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਕੁੱਕੂ ਨੇ ਦੱਸਿਆ ਕਿ ਸਵੇਰੇ ਉਸ ਦੇ ਘਰ ਦੇ ਦਰਵਾਜੇ ਹੇਠੋਂ ਅੰਦਰ ਸੁੱਟਿਆ ਗਿਆ ਕਾਗਜ਼ ਮਿਲਿਆ ਹੈ, ਜਿਸ ਉੱਪਰ ‘ਖ਼ਾਲਿਸਤਾਨ ਜ਼ਿੰਦਾਬਾਦ’, ‘ਸ਼ਿਵ ਸੈਨਾ ਮੁਰਦਾਬਾਦ’ ਤੋਂ ਇਲਾਵਾ ਲਿਖਿਐ ‘… ਕੁੱਕੂ ਜਿਵੇਂ ਤੂੰ ਮਾਨ ਦਾ ਪੁਤਲਾ ਫੂਕਿਆ ਸੀ ਹੁਣ ਉਸੇ ਤਰ੍ਹਾਂ ਖ਼ਾਲਿਸਤਾਨ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਖ਼ਾਲਿਸਤਾਨ ਜ਼ਿੰਦਾਬਾਦ, ਕੁੱਕੂ ਮੁਰਦਾਬਾਦ..!’ ਕੁੱਕੂ ਮੁਤਾਬਕ ਇਹੋ ਜਿਹਾ ਪੱਤਰ ਉਸ ਨੂੰ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਵਿਚਲੇ ਦਫਤਰ ਵਿੱਚੋਂ ਮਿਲਿਆ ਹੈ। ਕੁੱਕੂ ਨੇ ਕਿਹਾ ਕਿ ਹਾਲ ਹੀ ਵਿਚ ਉਸ ਦੀ ਸੁਰੱਖਿਆ ਵਿਚ ਕਟੌਤੀ ਕਰ ਕੇ ਇਕ ਸੁਰੱਖਿਆ ਕਾਮਾ ਰਹਿਣ ਦਿੱਤਾ ਗਿਆ ਹੈ। ਇਸ ਸਬੰਧੀ ਡੀਐੱਸਪੀ ਤਰਨਤਾਰਨ ਬਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ।

Comment here