ਦੁਨੀਆ

ਸ਼ਿਨਜਿਆਂਗ ‘ਚ ਕਾਰੋਬਾਰ ਕਰਦੀਆਂ ਕੰਪਨੀਆਂ ਨੂੰ ਵੱਡਾ ਖ਼ਤਰਾ- ਅਮਰੀਕਾ ਨੇ ਦਿੱਤੀ ਚਿਤਾਵਨੀ

ਵਾਸ਼ਿੰਗਟਨ- ਬੀਜਿੰਗ ‘ਤੇ ਮੁਸਲਿਮ ਘੱਟ ਗਿਣਤੀ ਦੇ ਖ਼ਿਲਾਫ਼ ‘ਕਤਲੇਆਮ’ ਅਤੇ ‘ਮਾਨਵਤਾ ਦੇ ਖ਼ਿਲਾਫ਼ ਅਪਰਾਧ’ ਦੇ ਦੋਸ਼ਾਂ ਦੇ ਚੱਲਦੇ ਅਮਰੀਕਾ ਵਿਦੇਸ਼ ਵਿਭਾਗ ਅਤੇ ਪੰਜ ਹੋਰ ਸੰਘੀ ਏਜੰਸੀਆਂ ਨੇ ਚੀਨ ਦੇ ਸ਼ਿਨਜਿਆਂਗ ਪ੍ਰਾਂਤ ‘ਚ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਲਈ ਖ਼ਤਰਾ ਵਧਣ ਦੀ ਚਿਤਾਵਨੀ ਦਿੱਤੀ ਹੈ। ਅਮਰੀਕਾ ਨੇ ਕਿਹਾ ਕਿ ਜਬਰਨ ਮਜ਼ਦੂਰੀ ਦੇ ਵਧਦੇ ਮਾਮਲੇ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਘੁਸਪੈਠ ਦੇ ਮਾਮਲੇ ਇੱਥੇ ਵਧ ਰਹੇ ਹਨ, ਜੋ ਇਹਨਾਂ ਕੰਪਨੀਆਂ ਲਈ ਖਤਰੇ ਦੀ ਘੰਟੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ  ਬਿਆਨ ‘ਚ ਕਿਹਾ ਕਿ ਅਜਿਹੇ ਗਲਤ ਵਿਵਹਾਰਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਪਾਰ ਅਤੇ ਵਿਅਕਤੀ ਜੋ ਸਪਲਾਈ ਲੜੀ, ਉੱਦਮ ਸ਼ਿਨਜਿਆਂਗ ਨਾਲ ਜੁੜੇ ਨਿਵੇਸ਼ ਤੋਂ ਬਾਹਰ ਨਿਕਲਦੇ ਹਨ ਉਨ੍ਹਾਂ ਨੂੰ ਅਮਰੀਕੀ ਕਾਨੂੰਨ ਦੇ ਉਲੰਘਣਾ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਹਾਲ ਦੇ ਸਾਲਾਂ ‘ਚ ਘੱਟੋ-ਘੱਟ ਦਸ ਲੱਖ ਲੋਕਾਂ ਨੂੰ ਚੀਨ ਦੇ ਹਿਰਾਸਤੀ ਕੈਂਪਾਂ ‘ਚ ਰੱਖਿਆ ਗਿਆ ਹੈ ਜਿਥੇ ਉਨ੍ਹਾਂ ‘ਤੇ ਅੱਤਿਆਚਾਰ ਕੀਤੇ ਜਾ ਰਹੇ ਹਨ। ਦੂਜੇ ਪਾਸੇ ਬੀਜਿੰਗ ਇਸ ਨੂੰ ‘ਅੱਤਵਾਦ’ ਨਾਲ ਨਿਪਟਣ ਲਈ ਇਕ ਜ਼ਰੂਰੀ ਵੋਕੇਸ਼ਨਲ ਸਿਖਲਾਈ ਕੇਂਦਰ ਕਹਿੰਦਾ ਹੈ।ਪਰ ਅਮਰੀਕਾ ਲਗਾਤਾਰ ਓਥੇ ਕਾਰਜਸ਼ੀਲ ਕੰਪਨੀਆਂ ਨੂੰ ਚਿਤਾਵਨੀਆਂ ਦੇ ਕੇ ਸਾਵਧਾਨ ਕਰ ਰਿਹਾ ਹੈ ਕਿ ਇਥੇ ਲੇਬਰ ਲਾਅ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ।

Comment here