ਸਿਆਸਤਖਬਰਾਂ

ਸ਼ਿਕਾਰਾ ’ਚ ਬੈਠੇ ਲੋਕ ਦੇਖਣਗੇ ਕਸ਼ਮੀਰ ’ਚ ਪਹਿਲਾ ਤੈਰਦਾ ਹੋਇਆ ਸਿਨੇਮਾ

ਜੰਮੂ-ਜੰਮੂ ਅਤੇ ਕਸ਼ਮੀਰ ਸਰਕਾਰ ਨੇ ਡਲ ਝੀਲ ਵਿਚਾਲੇ ਓਪਨ ਏਅਰ ਥੀਏਟਰ ਉਦਘਾਟਨ ਵਾਲੇ ਦਿਨ ਬਾਲੀਵੁੱਡ ਦੀ ਮਸ਼ਹੂਰ ਫਿਲਮ ‘ਕਸ਼ਮੀਰ ਕੀ ਕਲੀ’ ਵੱਡੇ ਪਰਦੇ ’ਤੇ ਦਿਖਾਈ ਗਈ। ‘ਕਸ਼ਮੀਰ ਕੀ ਕਲੀ’ ਦੀ ਸ਼ੂਟਿੰਗ 1964 ’ਚ ਕਸ਼ਮੀਰ ’ਚ ਹੋਈ ਸੀ। ਜੰਮੂ ਕਸ਼ਮੀਰ ਸੈਰ-ਸਪਾਟਾ ਵਿਭਾਗ ਨੇ ਸਮਾਰਟ ਸਿਟੀ ਸ਼੍ਰੀਨਗਰ ਅਤੇ ਮਿਸ਼ਨ ਯੂਥ ਜੰਮੂ ਕਸ਼ਮੀਰ ਦੇ ਸਹਿਯੋਗ ਨਾਲ ਇਸ ਥੀਏਟਰ ਨੂੰ ਸ਼ੁਰੂ ਕੀਤਾ ਹੈ। ਸੈਰ ਸਪਾਟਾ ਡਾਇਰੈਕਟਰ ਜੀ.ਐੱਨ. ਇਟੂ ਨੇ ਕਿਹਾ,‘‘ਅਸੀਂ ਡਲ ਝੀਲ ਵਿਚਾਲੇ ਇਕ ਖੁੱਲ੍ਹਾ ਥੀਏਟਰ ਸ਼ੁਰੂ ਕੀਤਾ ਹੈ। ਲੋਕ ਸ਼ਿਕਾਰਾ ’ਚ ਬੈਠ ਕੇ ਫਿਲਮਾਂ ਦੇਖ ਸਕਦੇ ਹਨ। ਇਹ ਇਕ ਨਵਾਂ ਵਿਚਾਰ ਹੈ ਅਤੇ ਸੈਲਾਨੀਆਂ ਲਈ ਇਸ ਥੀਏਟਰ ’ਚ ਚੱਲਣ ਵਾਲੀਆਂ ਹਾਊਸਬੋਟਸ ਬਾਰੇ ਇਕ ਫਿਲਮ ਹੋਵੇਗੀ। ਅਸੀਂ ਇਕ ਲੇਜ਼ਰ ਕਰਾਂਗੇ, ਇਸ ਨੂੰ ਪਾਸੇ ਵੀ ਦਿਖਾਵਾਂਗੇ। ਇਸ ਨਾਲ ਹਾਊਸਬੋਟ ਭਾਈਚਾਰੇ ਨੂੰ ਬਹੁਤ ਆਤਮਵਿਸ਼ਵਾਸ ਮਿਲੇਗਾ ਅਤੇ ਕਸ਼ਮੀਰ ਘਾਟੀ ’ਚ ਸੈਰ-ਸਪਾਟੇ ਨੂੰ ਵਧਾਉਣ ’ਚ ਮਦਦ ਮਿਲੇਗੀ।
ਸਰਕਾਰ ਨੇ ਡਲ ਝੀਲ ’ਚ ਲੇਜ਼ਰ ਸ਼ੋਅ ਦਾ ਵੀ ਉਦਘਾਟਨ ਕੀਤਾ। ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਝੇਲਮ ਨਦੀ ਅਤੇ ਡਲ ਝੀਲ, ਕਸ਼ਮੀਰੀ ਸੰਸਕ੍ਰਿਤੀ ਅਤੇ ਰਵਾਇਤੀ ਭੋਜਨਾਂ ’ਚ ਹਾਊਸਬੋਟ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਦਰਸਾਉਣ ਵਾਲੇ ਪ੍ਰਸ਼ੰਸਾ ਪੱਤਰ ਅਤੇ ਤਸਵੀਰਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇਕ ਗੈਲਰੀ ਵੀ ਲਗਾਈ ਗਈ ਸੀ। ਸੈਲਾਨੀਆਂ ਨੂੰ ਸਮਾਰੋਹ ’ਚ ਸ਼ਾਮਲ ਹੋਣ ਅਤੇ ਲੇਜ਼ਰ ਸ਼ੇਅ ਤੇ ਫਿਲਮਾਂ ਨੂੰ ਦੇਖਣ ਲਈ ਸ਼ਿਕਾਰਾ ਅਤੇ ਹਾਊਸਬੋਟ ਦਾ ਬੇੜਾ ਉਪਲੱਬਧ ਕਰਵਾਇਆ ਗਿਆ ਸੀ। ਇਕ ਸੈਲਾਨੀ ਅਕਸ਼ਮਾ ਨੇ ਕਿਹਾ,‘‘ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਇਹ ਭਾਰਤ ਦਾ ਪਹਿਲਾ ਤੈਰਦਾ ਹੋਇਆ ਸਿਨੇਮਾ ਹੈ ਅਤੇ ਇਕ ਸੁੰਦਰ ਅਨੁਭਵ ਹੈ। ਅਸੀਂ ਇਸ ਦਾ ਭਰਪੂਰ ਆਨੰਦ ਲੈ ਰਹੇ ਹਾਂ।’’

Comment here