ਅਪਰਾਧਖਬਰਾਂਮਨੋਰੰਜਨ

ਸ਼ਾਹਰੁਖ ਦਾ ਘਰ ਉਡਾਉਣ ਦੀ ਧਮਕੀ ਦੇਣ ਵਾਲਾ ਅੜਿੱਕੇ

ਨਵੀਂ ਦਿੱਲੀ-ਬੀਤੇ ਦਿਨੀਂ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਘਰ ਮੰਨਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ, ਜਿਸ ਨੂੰ ਹੁਣ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪਿਛਲੇ ਦਿਨੀਂ ਜਬਲਪੁਰ ਦੇ ਰਹਿਣ ਵਾਲੇ ਜਿਤੇਸ਼ ਠਾਕੁਰ ਨੇ ਮੁੰਬਈ ਪੁਲਸ ਕੰਟਰੋਲ ਰੂਮ ਨੂੰ ਫੋਨ ਕਰਕੇ ਸ਼ਾਹਰੁਖ ਦੇ ਬੰਗਲੇ ਅਤੇ ਮੁੰਬਈ ਦੀਆਂ ਕਈ ਖ਼ਾਸ ਥਾਵਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਹਾਲਾਂਕਿ ਮੁੰਬਈ ਪੁਲਸ ਦੀ ਸੂਚਨਾ ਤੋਂ ਬਾਅਦ ਜਬਲਪੁਰ ਪੁਲਸ ਨੇ ਦੋਸ਼ੀ ਜਿਤੇਸ਼ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅੰਗਰੇਜ਼ੀ ਵੈੱਬਸਾਈਟ ਪਿੰਕਵਿਲਾ ਦੀ ਖ਼ਬਰ ਮੁਤਾਬਕ, ਮੁੰਬਈ ਪੁਲਸ ਨੂੰ ਬੀਤੇ ਦਿਨੀਂ ਇਕ ਅਣਜਾਣ ਕਾਲ ਆਈ। ਇਸ ਕਾਲ ’ਤੇ ਜਿਤੇਸ਼ ਠਾਕੁਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਸ਼ਾਹਰੁਖ ਦੀ ਮੰਨਤ, ਛਤਰਪਤੀ ਸ਼ਿਵਾਜੀ ਟਰਮੀਨਸ, ਕੁਰਲਾ ਰੇਲਵੇ ਸਟੇਸ਼ਨ ਅਤੇ ਖਾਰਘਰ ਸਥਿਤ ਗੁਰਦੁਆਰਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਜਬਲਪੁਰ ਪੁਲਸ ਨੂੰ ਸੂਚਨਾ ਦਿੱਤੀ ਅਤੇ ਜਿਤੇਸ਼ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 182, 505 ਅਤੇ 506 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

Comment here