ਮੁੰਬਈ-ਚਿੱਟੇ ਦਾ ਕਾਲਾ ਸਾਇਆ ਸੁਨਹਿਰੇ ਪਰਦੇ ਨੂੰ ਵੀ ਧੁਆਂਖ ਚੁੱਕਿਆ ਹੈ। ਸ਼ਾਹਰੁਖ ਦੀ ਪਾਰਟੀ ‘ਚ ਫ਼ਿਲਮੀ ਸਟਾਰਸ ਦੀਆਂ ਪਤਨੀਆਂ ਲੈ ਰਹੀਆਂ ਸਨ ਚਿੱਟਾ… ਇਹ ਦੋਸ਼ ਫਿਲਮ ਅਭਿਨੇਤਰੀ ਸ਼ਰਲਿਨ ਚੋਪੜਾ ਨੇ ਲਾਏ ਹਨ। ਅਦਾਕਾਰ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਇਸ ਸਮੇਂ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਹਿਰਾਸਤ ‘ਚ ਹੈ। ਆਰੀਅਨ ਖ਼ਾਨ ਸਣੇ ਅੱਠ ਲੋਕਾਂ ‘ਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਅਤੇ ਲੈਣ-ਦੇਣ ਦਾ ਦੋਸ਼ ਹੈ। ਸ਼ਾਹਰੁਖ ਅਤੇ ਉਨ੍ਹਾਂ ਦੇ ਪੁੱਤਰ ਨੂੰ ਬਾਲੀਵੁੱਡ ਸਿਤਾਰਿਆਂ ਵੱਲੋਂ ਨਸ਼ਿਆਂ ਦੇ ਮਾਮਲੇ ‘ਚ ਉਨ੍ਹਾਂ ਦੇ ਨਾਂ ਤੋਂ ਖੁੱਲ੍ਹਾ ਸਮਰਥਨ ਮਿਲ ਰਿਹਾ ਹੈ। ਇਸ ਦੇ ਨਾਲ ਹੀ ਕਈ ਸਿਤਾਰਿਆਂ ਨੇ ਆਰੀਅਨ ਖ਼ਾਨ ਪ੍ਰਤੀ ਆਪਣੀ ਹਮਦਰਦੀ ਵੀ ਜਤਾਈ ਹੈ। ਇਸ ਸਭ ਦੇ ਦਰਮਿਆਨ ਅਦਾਕਾਰਾ ਸ਼ਰਲਿਨ ਚੋਪੜਾ ਨੇ ਸ਼ਾਹਰੁਖ ਖ਼ਾਨ ਦੀ ਆਈ. ਪੀ. ਐੱਲ. ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੀ ਇੱਕ ਪਾਰਟੀ ਬਾਰੇ ਹੈਰਾਨੀਜਨਕ ਦਾਅਵਾ ਕੀਤਾ ਹੈ। ਸ਼ਰਲਿਨ ਚੋਪੜਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪੁਰਾਣੀ ਇੰਟਰਵਿਊ ਦੀ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਸ਼ਾਹਰੁਖ ਖ਼ਾਨ ਦੀ ਟੀਮ ਕੇ. ਕੇ. ਆਰ. ਦੀ ਪਾਰਟੀ ਦਾ ਜ਼ਿਕਰ ਕਰਦੀ ਹੋਈ ਨਜ਼ਰ ਆ ਰਹੀ ਹੈ। ਸ਼ਰਲਿਨ ਚੋਪੜਾ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਟਵੀਟ ‘ਚ ਲਿਖਿਆ, ”ਸ਼ਾਹਰੁਖ ਦੀ ਕੇ. ਕੇ. ਆਰ. ਪਾਰਟੀ ਬਾਰੇ, ਮੈਂ ਪਿਛਲੇ ਸਾਲ ਇਹ ਇੰਟਰਵਿਊ ਦਿੱਤਾ ਸੀ। ਜਦੋਂ ਮੈਂ ਡਾਂਸ ਕਰਦੇ ਸਮੇਂ ਥੱਕ ਗਈ ਅਤੇ ਮੈਨੂੰ ਪਸੀਨਾ ਆਉਣਾ ਸ਼ੁਰੂ ਹੋ ਗਿਆ ਤਾਂ ਮੈਂ ਬਾਥਰੂਮ ‘ਚ ਗਈ। ਜਦੋਂ ਮੈਂ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ, ਜੋ ਮੈਂ ਵੇਖਿਆ ਉਸ ਨੇ ਮੈਨੂੰ ਹੈਰਾਨ ਕਰ ਦਿੱਤਾ ਅਤੇ ਮੈਂ ਸੋਚਾਂ ‘ਚ ਪੈ ਗਈ। ਮੈਂ ਹੈਰਾਨ ਸੀ ਕਿ ਕੀ ਮੈਂ ਗਲਤ ਜਗ੍ਹਾ ‘ਤੇ ਤਾਂ ਨੀ ਪਹੁੰਚ ਗਈ ਪਰ ਮੈਂ ਬਾਥਰੂਮ ‘ਚ ਹੀ ਸੀ। ਉੱਥੇ ਸਿਤਾਰਿਆਂ ਦੀਆਂ ਪਤਨੀਆਂ ਸ਼ੀਸ਼ੇ ਸਾਹਮਣੇ ਖੜ੍ਹੀਆਂ ਸਨ ਅਤੇ ਚਿੱਟਾ ਪਾਊਡਰ ਲੈ ਰਹੀਆਂ ਸਨ।” ਇਸ ਤੋਂ ਇਲਾਵਾ ਸ਼ਰਲਿਨ ਚੋਪੜਾ ਨੇ ਅੱਗੇ ਆਖਿਆ, ”ਮੈਂ ਹੈਰਾਨ ਰਹਿ ਗਈ ਜਦੋਂ ਅਚਾਨਕ ਅਜਿਹਾ ਦ੍ਰਿਸ਼ ਮੇਰੇ ਸਾਹਮਣੇ ਆਇਆ। ਮੈਂ ਇਹ ਸਭ ਵੇਖ ਕੇ ਮੁਸਕਰਾਇਆ ਅਤੇ ਇਸ ਨੂੰ ਨਜ਼ਰ ਅੰਦਾਜ਼ ਕਰਨਾ ਬਿਹਤਰ ਸਮਝਿਆ। ਮੈਂ ਵੇਖਿਆ ਕਿ ਹਰ ਕੋਈ ਆਪਣੇ ਤਰੀਕੇ ਨਾਲ ਠੰਡਾ ਹੋ ਰਿਹਾ ਸੀ। ਸ਼ਾਹਰੁਖ ਖ਼ਾਨ ਅਤੇ ਉਸ ਦੇ ਦੋਸਤਾਂ ਨੂੰ ਮਿਲਣ ਤੋਂ ਬਾਅਦ ਮੈਂ ਵਿਦਾਈ ਲਈ ਅਤੇ ਉੱਥੋਂ ਚਲੀ ਗਈ। ਉਸ ਦਿਨ ਮੈਂ ਸਮਝ ਗਈ ਕਿ ਬਾਲੀਵੁੱਡ ‘ਚ ਕਿਸ ਤਰ੍ਹਾਂ ਦੀਆਂ ਪਾਰਟੀਆਂ ਹੁੰਦੀਆਂ ਹਨ। ਸ਼ਰਲਿਨ ਚੋਪੜਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।”
ਸ਼ਾਹਰੁਖ ਦਾ`ਚਿੱਟੇ` ਨਾਲ ਰਿਹੈ `ਕਾਲਾ` ਰਿਸ਼ਤਾ!!!!

Comment here