ਸਿਆਸਤਖਬਰਾਂਦੁਨੀਆ

ਸ਼ਾਕਾਹਾਰੀ ਹੋਣਾ ਮਨੁੱਖਤਾ ਦੇ ਭਵਿੱਖ ਲਈ ਸਕਾਰਾਤਮਕ—ਉਦੈ ਕੋਟਕ

ਸਕਾਟਲੈਂਡ-ਜਲਵਾਯੂ ਪਰਿਵਰਤਨ ਨੂੰ ਲੈ ਕੇ ਹਰ ਕੋਈ ਵਿਚਾਰ ਸਾਂਝੇ ਕਰ ਰਿਹਾ ਹੈ ਤੇ ਮਦਦ ਕਰਨ ਦੇ ਤਰੀਕਿਆਂ ਬਾਰੇ ਸੋਚ ਰਿਹਾ ਹੈ। ਹੁਣ ਇਸ ਦੇ ਵਿਚਕਾਰ, ਕੋਟਕ ਮਹਿੰਦਰਾ ਬੈਂਕ ਦੇ ਸੀਈਓ ਉਦੈ ਕੋਟਕ ਨੇ ਆਪਣਾ ਇੱਕ ਪੁਰਾਣਾ ਟਵੀਟ ਦੁਬਾਰਾ ਸਾਂਝਾ ਕੀਤਾ ਹੈ ਜਿੱਥੇ ਉਨ੍ਹਾਂ ਨੇ ਬਲੂਮਬਰਗ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਦੁਨੀਆ ਮੀਟ ਖਾਣਾ ਬੰਦ ਕਰ ਦਿੰਦੀ ਹੈ, ਤਾਂ ‘‘ਇਹ ਇੱਕ ਸਾਲ ਵਿੱਚ 8 ਗੀਗਾਟਨ ਗਲੋਬਲ ਨਿਕਾਸੀ ਘਟਾ ਦੇਵੇਗਾ- ਲਗਭਗ 2,000 ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ਨੂੰ ਬੰਦ ਕਰਨ ਦੇ ਬਰਾਬਰ ਹੈ।” ਕੋਟਕ ਨੇ ਦੋ ਸਾਲ ਪਹਿਲਾਂ ਖਬਰ ਦਾ ਹਵਾਲਾ ਦਿੱਤਾ ਸੀ ਅਤੇ ਲਿਖਿਆ ਸੀ, ‘‘ਮੈਂ ਚੁਣਨ ਦੀ ਆਜ਼ਾਦੀ ਦੀ ਕਦਰ ਕਰਦਾ ਹਾਂ ਪਰ ਸ਼ਾਕਾਹਾਰੀ ਜੀਵਨ ਸਾਡੇ ਗ੍ਰਹਿ ਲਈ ਚੰਗਾ ਹੈ। ਰਾਤ ਦੇ ਖਾਣੇ ’ਤੇ ਬੀਫ ਖਾਣਾ, 160 ਕਿਲੋਮੀਟਰ ਦੀ ਗੱਡੀ ਚਲਾਉਂਦੇ ਪ੍ਰਦੂਸ਼ਣ ਫੈਲਾਉਣ ਵਾਂਗ ਹੈ।”
ਕੋਟਕ ਨੇ ਇਹ ਟਵੀਟ ਕਰੀਬ 2 ਸਾਲ ਪਹਿਲਾਂ ਦੁਸਹਿਰੇ ਦੌਰਾਨ ਕੀਤਾ ਸੀ ਤੇ ਇਸ ਵਾਰ ਦੀਵਾਲੀ ਦੇ ਜਸ਼ਨਾਂ ਤੋਂ ਬਾਅਦ ਦਿੱਲੀ ਆਪਣੇ ਪ੍ਰਦੂਸ਼ਣ ਦੇ ਪੱਧਰ ਨੂੰ ਹੇਠਾਂ ਲਿਆਉਣ ਲਈ ਸੰਘਰਸ਼ ਕਰ ਰਹੀ ਹੈ। ਕੋਟਕ ਨੇ ਟਵੀਟ ਵਿੱਚ ਲਿਖਿਆ ਸੀ ਕਿ ‘‘ਮੈਂ ਆਪਣੇ ਵਿਸ਼ਵਾਸ ਨੂੰ ਦੁਹਰਾਉਂਦਾ ਹਾਂ ਕਿ ਸ਼ਾਕਾਹਾਰੀ ਹੋਣਾ ਮਨੁੱਖ ਜਾਤੀ ਦੇ ਭਵਿੱਖ ਲਈ ਸਕਾਰਾਤਮਕ ਹੈ।” ਰਿਪੋਰਟਾਂ ਵਿੱਚ ਮੌਸਮ ’ਤੇ ਵੱਡੇ ਪੱਧਰ ’ਤੇ ਮੀਟ ਉਤਪਾਦਨ ਦੇ ਪ੍ਰਭਾਵ ਦਾ ਹਵਾਲਾ ਦਿੱਤਾ ਹੈ ਕਿਉਂਕਿ ਇਹ ਗ੍ਰੀਨਹਾਉਸ ਗੈਸਾਂ ਨੂੰ ਬੜਾਵਾ ਦਿੰਦਾ ਹੈ। ਦੋ ਸਾਲ ਪਹਿਲਾਂ ਪ੍ਰਕਾਸ਼ਿਤ ਸੰਯੁਕਤ ਰਾਸ਼ਟਰ ਦੀ ਜਲਵਾਯੂ-ਪਰਿਵਰਤਨ ਰਿਪੋਰਟ ਵਿੱਚ ਵੀ ਮਨੁੱਖੀ ਖੁਰਾਕ ਵਿੱਚ ਤਬਦੀਲੀ ਦੀ ਮੰਗ ਕੀਤੀ ਗਈ ਸੀ।
ਕੋਟਕ ਦੇ ਇਸ ਟਵੀਟ ਵਿੱਚ ਧਰਤੀ ਦੀ ਭਲਾਈ ਦੀ ਗੱਲ ਕਹੀ ਗਈ ਸੀ ਪਰ ਕੁੱਝ ਲੋਕ ਉਨ੍ਹਾਂ ਨਾਲ ਸਹਿਮਤ ਨਹੀਂ ਹਨ। ਇੱਕ ਉਪਭੋਗਤਾ ਵਿਕਾਸ ਨੇ ਕਿਹਾ ,“ਜੋ ਲੋਕ ਮੀਟ ਖਾਂਦੇ ਹਨ, ਉਨ੍ਹਾਂ ਦੀ ਪਸੰਦ ਦਾ ਸਵਾਗਤ ਹੈ। ਜੇ ਲੋਕ ਮਾਂਸਾਹਰ ਛੱਡ ਦੇਣ ਤਾਂ ਸਮੁੰਦਰ ਮੱਛੀਆਂ ਨਾਲ ਭਰ ਜਾਵੇਗਾ, ਇਸੇ ਤਰ੍ਹਾਂ ਧਰਤੀ ਪਸ਼ੂਆਂ ਨਾਲ ਭਰ ਜਾਵੇਗੀ। ਸੰਤੁਲਨ ਇਸ ਲਈ ਹੁੰਦਾ ਹੈ ਕਿਉਂਕਿ ਇੱਥੇ ਹਰ ਕਿਸਮ ਦੇ ਲੋਕ ਵੱਖੋ-ਵੱਖਰੀਆਂ ਤਰਜੀਹਾਂ ਵਾਲੇ ਹੁੰਦੇ ਹਨ।”

Comment here