ਸਿਆਸਤਖਬਰਾਂ

ਸ਼ਾਂਤੀ ਲਈ ਪਾਕਿਸਤਾਨ ਨਾਲ ਗੱਲਬਾਤ ਜ਼ਰੂਰੀ-ਫਾਰੂਕ ਅਬਦੁੱਲਾ

ਜੰਮੂ – ਭਾਰਤ ਪਾਕਿਸਤਾਨ ਦੇ ਸੰਬੰਧਾਂ ਬਾਰੇ ਟਿਪਣੀ ਕਰਦਿਆਂ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ  “ਜਦੋਂ ਤੱਕ ਅਸੀਂ ਪਾਕਿਸਤਾਨ ਨਾਲ ਗੱਲ ਨਹੀਂ ਕਰਦੇ, ਅਸੀਂ ਜੰਮੂ-ਕਸ਼ਮੀਰ ਵਿੱਚ ਕਦੇ ਵੀ ਸ਼ਾਂਤੀ ਨਾਲ ਨਹੀਂ ਰਹਿ ਸਕਦੇ”।  ਉਨ੍ਹਾਂ ਕਿਹਾ ਕਿ ਜੇ ਭਾਰਤ ਅਤੇ ਪਾਕਿਸਤਾਨ ਵਿਚ ਦੋਸਤੀ ਹੁੰਦੀ ਤਾਂ ਲੋਕ ਸਿਆਲਕੋਟ (ਪਾਕਿਸਤਾਨ) ਤੋਂ ਇਥੇ (ਜੰਮੂ -ਕਸ਼ਮੀਰ ਵਿਚ) ਚਾਹ ਪੀਣ ਆਉਂਦੇ। ਅਬਦੁੱਲਾ ਨੇ ਕਿਹਾ, “ਅਸੀਂ ਉੱਥੇ (ਸਿਆਲਕੋਟ) ਜਾਂਦੇ। ਪਹਿਲਾਂ ਅਜਿਹਾ ਹੁੰਦਾ ਸੀ। ਆਜ਼ਾਦੀ ਤੋਂ ਪਹਿਲਾਂ ਲੋਕ ਰੇਲ ਗੱਡੀਆਂ ਵਿੱਚ ਆਉਂਦੇ ਸਨ। ”ਇੱਥੇ ਇੱਕ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਮੈਂ ਅੱਜ ਵੀ ਵਿਸ਼ਵਾਸ ਦੇ ਨਾਲ ਕਹਿੰਦਾ ਹਾਂ, ਜਦੋਂ ਤੱਕ ਤੁਸੀਂ (ਭਾਰਤ) ਪਾਕਿਸਤਾਨ ਨਾਲ ਗੱਲ ਨਹੀਂ ਕਰਦੇ ਅਤੇ ਇੱਕ ਦੂਜੇ ਨਾਲ ਦੋਸਤੀ ਵਾਲਾ ਹੱਥ ਨਹੀਂ ਮਿਲਾਂਦੇ, ਤੱਦ ਤੱਕ ਅਸੀਂ ਕਦੇ ਵੀ ਸ਼ਾਂਤੀ ਨਾਲ ਨਹੀਂ ਰਹਿ ਸਕਦੇ। ਮੇਰੇ ਤੋਂ ਇਹ ਗੱਲ ਲਿਖਵਾ ਲਵੋ।”

Comment here