ਸਿਆਸਤਖਬਰਾਂ

ਸ਼ਹੀਦ ਊਧਮ ਸਿੰਘ ਮੈਮੋਰੀਅਲ ਤਿਆਰ, 31 ਨੂੰ ਹੋਵੇਗਾ ਉਦਘਾਟਨ

ਸੁਨਾਮ-ਸੁਨਾਮ ਵਾਸੀਆਂ ਦੀ ਲੰਮੇ ਸਮੇਂ ਤੋਂ ਸ਼ਹੀਦ ਊਧਮ ਸਿੰਘ ਮੈਮੋਰੀਅਲ ਬਣਾਉਣ ਦੀ ਮੰਗ ਆਖਰ ਪੂਰੀ ਹੋਣ ਜਾ ਰਹੀ ਹੈ। ਸੁਨਾਮ ਦੇ ਰਹਿਣ ਵਾਲੇ ਆਰਟੀਆਈ ਐਕਟੀਵਿਸਟ ਜਤਿੰਦਰ ਜੈਨ ਨੇ ਦੱਸਿਆ ਕਿ ਪਿਛਲੀ ਬਾਦਲ ਸਰਕਾਰ ਵੱਲੋਂ ਮੈਮੋਰੀਅਲ ਲਈ ਥਾਂ ਦਿੱਤੀ ਗਈ ਸੀ ਤੇ ਮੌਜੂਦਾ ਕਾਂਗਰਸ ਸਰਕਾਰ ਇਸ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇੰਗਲੈਂਡ ਤੋਂ ਸ਼ਹੀਦ ਊਧਮ ਸਿੰਘ ਦਾ ਪਿਸਟਲ ਕਾਰਤੂਸ ਤੇ ਦਸਤਾਵੇਜ਼ ਵੀ ਮੰਗਵਾ ਕੇ ਮੈਮੋਰੀਅਲ ਵਿੱਚ ਰੱਖੇ ਜਾਣ। ਪੁਰਾਤੱਤਵ ਵਿਭਾਗ ਦੇ ਪ੍ਰੋਜੈਕਟ ਮੈਨੇਜਰ ਕਰਮਜੀਤ ਸਿੰਘ ਨੇ ਕਿਹਾ ਹੈ ਕਿ ਲਗਪਗ ਸਾਢੇ ਚਾਰ ਏਕੜ ਵਿੱਚ ਇਹ ਮੈਮੋਰੀਅਲ ਬਣਾਇਆ ਜਾ ਰਿਹਾ ਹੈ। ਉਸ ‘ਚ ਸ਼ਹੀਦ ਊਧਮ ਸਿੰਘ ਦਾ ਆਦਮ ਕੱਦ ਬੁੱਤ ਤੇ ਤਿੰਨ ਦੀਵਾਰਾਂ ਬਣਾਈਆਂ ਗਈਆਂ ਹਨ ਜਿਸ ਤੇ ਸ਼ਹੀਦ ਉੂਧਮ ਸਿੰਘ ਦੀ ਸੰਘਰਸ਼ਮਈ ਜ਼ਿੰਦਗੀ ਪ੍ਰਤੀ ਜਾਣਕਾਰੀ ਦਿੱਤੀ ਜਾਵੇਗੀ। ਪੂਰੇ ਮੈਮੋਰੀਅਲ ਨੂੰ ਪਾਰਕ ਦਾ ਰੂਪ ਦਿੱਤਾ ਗਿਆ ਹੈ ਤਾਂ ਜੋ ਲੋਕ ਇੱਥੇ ਸੈਰ ਕਰ ਸਕਣ। 31 ਜੁਲਾਈ, 2021ਨੂੰ ਸ਼ਹੀਦ ਊਧਮ ਸਿੰਘ ਦਾ 81ਵਾਂ ਸ਼ਹੀਦੀ ਦਿਹਾੜਾ ਇਥੇ  ਮਨਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਇਸ ਦਿਨ ਮੈਮੋਰੀਅਲ ਦਾ ਉਦਘਾਟਨ ਕਰਨਗੇ।

Comment here