ਲਾਹੌਰ-ਪਾਕਿਸਤਾਨ ਵਿਚ ਤਕਸ਼ਿਲਾ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਸਾਨੀਆ ਆਸ਼ਿਕ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ। ਸਾਨੀਆ ਨੇ 26 ਅਕਤੂਬਰ ਨੂੰ ਸਰਕਾਰ ਅਤੇ ਕੇਂਦਰੀ ਜਾਂਚ ਏਜੰਸੀ ਨਾਲ ਇਸ ਵੀਡੀਓ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਲੰਬੀ ਜਾਂਚ ਤੋਂ ਬਾਅਦ ਪੁਲਸ ਨੇ ਵੀਡੀਓ ਲੀਕ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਸਾਨੀਆ ਨਵਾਜ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਦੀ ਬੇਹੱਦ ਕਰੀਬੀ ਰਿਸ਼ਤੇਦਾਰ ਹੈ। ਹਾਲਾਂਕਿ ਏਜੰਸੀ ਨੇ ਹੁਣ ਤੱਕ ਇਸ ਮਾਮਲੇ ਵਿਚ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਜਾਣਕਾਰੀ ਮੁਤਾਬਕ, 26 ਅਕਤੂਬਰ ਨੂੰ ਸਾਨੀਆ ਆਸ਼ਿਕ ਨੇ ਫੈਡਰਲ ਇੰਵੈਸਟੀਗੇਸ਼ਨ ਏਜੰਸੀ ਕੋਲ ਇਕ ਸ਼ਿਕਾਇਤ ਦਰਜ ਕਰਵਾਈ ਸੀ। ਬਾਅਦ ’ਚ ਇਸਦੀ ਕਾਪੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਸ਼ੇਅਰ ਕੀਤੀ ਸੀ। ਸਾਨੀਆ ਦਾ ਦੋਸ਼ ਹੈ ਕਿ ਸੋਸ਼ਲ ਮੀਡੀਆ ’ਤੇ ਕਈ ਦਿਨਾਂ ਤੋਂ ਇਕ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ, ਇਸ ਵਿਚ ਨਜ਼ਰ ਆਉਣ ਵਾਲੀ ਮਹਿਲਾ ਉਸ ਵਰਗੀ ਦਿਸ ਰਹੀ ਹੈ। ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ’ਚ ਨਜ਼ਰ ਆ ਰਹੀ ਮਹਿਲਾ ਸਾਨੀਆ ਆਸ਼ਿਕ ਹੀ ਹੈ। ਇਸ ਵਿਚਕਾਰ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਇਮਰਾਨ ਖਾਸ ਦੀ ਕੇਂਦਰ ਸਰਕਾਰ ਨੂੰ ਵੀ ਕੀਤੀ।
Comment here