ਅਪਰਾਧਖਬਰਾਂ

ਸ਼ਰਾਰਤ ਕਰਨ ਤੋਂ ਵਰਜਣ ਤੇ ਬੱਚੇ ਮਾਪਿਆਂ ਨੇ ਅਧਿਆਪਕ ਦਾ ਸਿਰ ਪਾੜ ਦਿੱਤਾ

ਹਿਸਾਰ-ਇੱਥੇ ਇੱਕ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਅਧਿਆਪਕ ਦੀ ਇਸ ਕਰਕੇ ਕੁੱਟਮਾਰ ਕਰਕੇ ਸਿਰ ਪਾੜ ਦਿੱਤਾ, ਕਿਉਂਕਿ ਅਧਿਆਪਕ ਨੇ ਉਸ ਨੂੰ ਸ਼ਰਾਰਤ ਕਰਨ ਤੋਂ ਰੋਕਦਿਆਂ ਪੜਨ ਵੱਲ ਧਿਆਨ ਦੇਣ ਲਈ ਕਿਹਾ ਸੀ ਤੇ ਝਿੜਕ ਦਿੱਤਾ ਸੀ, ਮਾਮਲਾ ਜ਼ਿਲ੍ਹੇ ਦੇ ਪਿੰਡ ਪਾਟਨ ਦੇ ਸਰਕਾਰੀ ਹਾਈ ਸਕੂਲ ਦਾ ਹੈ। ਇਸ ਤੋਂ ਛੇਵੀਂ ਚ ਪੜਦੇ ਬੱਚੇ ਦਾ ਪਰਿਵਾਰ ਮਾਸਟਰ ਜੀ ਵਲੋਂ ਜੁਆਕ ਨੂੰ ਝਿੜਕਣ ਤੇ ਏਨਾ ਗੁੱਸੇ ਹੋਇਆ ਕਿ ਅਧਿਆਪਕ ਦੀ ਸਕੂਲ ਚ ਜਾ ਕੇ ਕੁੱਟਮਾਰ ਕੀਤੀ, ਤੇ ਇੱਟ ਮਾਰ ਕੇ ਅਧਿਆਪਕ ਦਾ ਸਿਰ ਪਾੜ ਦਿਤਾ। ਸਰਕਾਰੀ ਹਾਈ ਸਕੂਲ ਦੇ ਇੰਚਾਰਜ ਨੇ ਦੱਸਿਆ ਕਿ ਪਾਤਨ ਦੇ ਸਕੂਲ ਵਿੱਚ ਅਜਿਹੀ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰ ਹਿੰਸਕ ਘਟਨਾਵਾਂ ਵਾਪਰ ਚੁੱਕੀਆਂ ਹਨ। ਪੁਲਸ ਕੋਲ ਸ਼ਿਕਾਇਤ ਕੀਤੀ ਗਈ, ਹੁਣ ਵੀ ਸ਼ਿਕਾਇਤ ਕੀਤੀ ਗਈ ਹੈ। ਸਟਾਫ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਕਰਕੇ ਅਸੀਂ ਬੱਚਿਆਂ ਨੂੰ ਡਰਦੇ ਹੋਏ ਡਾਂਟਦੇ ਵੀ ਨਹੀਂ। ਜੇ ਕੋਈ ਹਬੀ ਨਬੀ ਹੁੰਦੀ ਹੈ ਤਾਂ ਪੁਲਸ ਕੋਈ ਮਿਸਾਲੀ ਕਾਰਵਾਈ ਨਹੀ ਕਰਦੀ, ਤੇ ਸਾਨੂੰ ਖਤਰਾ ਹੀ ਬਣਿਆ ਰਹਿੰਦਾ ਹੈ। ਇਸ ਮਾਮਲੇ ਚ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਵੀ ਕਾਰਵਾਈ ਕਰ ਰਹੇ ਹਾਂ।

 

Comment here