ਉਜੈਨ- ਇੱਕ ਅਜਬ ਗਜਬ ਮਾਮਲਾ ਚਰਚਾ ਚ ਹੈ, ਇੱਥੇ ਪੇਡ ਪਾਰਕਿੰਗ ਦਾ ਕੰਮ ਕਰਨ ਵਾਲੇ ਬਹਾਦਰ ਗੰਜ ਇਲਾਕੇ ਦੇ ਲੋਕੇਸ਼ ਸੋਤੀਆ ਵੱਲੋਂ ਦਾਰੂ ਦੀ ਥਾਂ ਪਾਣੀ ਦੇਣ ਦੀ ਕੀਤੀ ਗਈ ਸ਼ਿਕਾਇਤ ਦੀ ਜਾਂਚ ਸ਼ੁਰੂ ਹੋ ਗਈ ਹੈ | 42 ਸਾਲਾ ਸੋਤੀਆ ਨੇ ਕਿਹਾ ਕਿ ਉਹ ਠੇਕੇ ਤੋਂ 12 ਅਪ੍ਰੈਲ ਨੂੰ ਚਾਰ ਸੀਲਬੰਦ ਪਾਈਏ ਲਿਆਇਆ ਸੀ | ਉਸ ਨੇ ਤੇ ਉਸ ਦੇ ਦੋਸਤ ਨੇ ਦੋ ਪਾਈਏ (180-180 ਮਿਲੀਲਿਟਰ) ਪੀ ਲਏ, ਪਰ ਜ਼ਰਾ ਜਿੰਨੀ ਕਿੱਕ ਨਹੀਂ ਵੱਜੀ | ਸਬੂਤ ਵਜੋਂ ਉਸ ਨੇ ਦੋ ਪਾਈਏ ਸੀਲਬੰਦ ਹੀ ਸਾਂਭ ਲਏ | ਦਾਰੂ ਦੀ ਚੰਗੀ ਤਰ੍ਹਾਂ ਪਛਾਣ ਰੱਖਣ ਵਾਲੇ ਸੋਤੀਆ ਨੇ ਕਿਹਾ ਕਿ ਖਾਣ ਵਾਲੀਆਂ ਚੀਜ਼ਾਂ, ਤੇਲ ਤੇ ਹੋਰਨਾਂ ਚੀਜ਼ਾਂ ਵਿਚ ਮਿਲਾਵਟ ਤੋਂ ਬਾਅਦ ਹੁਣ ਦਾਰੂ ਵਿਚ ਵੀ ਮਿਲਾਵਟ ਕੀਤੀ ਜਾਣ ਲੱਗ ਪਈ ਹੈ | ਉਸ ਵੱਲੋਂ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਤੇ ਉਜੈਨ ਦੇ ਐਕਸਾਈਜ਼ ਕਮਿਸ਼ਨਰ ਨੂੰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਸ਼ਰਾਬ ਠੇਕੇਦਾਰ ਦੀ ਜਾਂਚ ਸ਼ੁਰੂ ਹੋ ਗਈ ਹੈ |
Comment here