ਸਨੌਰ : ਕਸਬਾ ਸਨੌਰ ਦੇ ਮੁਹੱਲਾ ਖਾਲਸਾ ਕਾਲੋਨੀ ਦੇ ਰਹਿਣ ਵਾਲੇ 27 ਸਾਲਾ ਸੰਦੀਪ ਉਰਫ ਸੰਨੀ ਦਾ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਥਾਣਾ ਮੁਖੀ ਸਨੌਰ ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਰਕਾਰੀ ਰਾਜਿੰਦਰਾ ਹਾਸਪਤਾਲ ਭੇਜ ਦਿੱਤਾ ਹੈ ਤੇ 5 ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਸੰਦੀਪ ਕੁਮਾਰ ਦੇ ਦੋ ਬੱਚੇ ਹਨ ਤੇ ਉਹ ਸ਼ਰਾਬ ਦਾ ਕਾਰੋਬਾਰ ਵੀ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਦੇ 15 ਸਾਲਾ ਭਤੀਜੇ ਦੀ ਲੜਾਈ ਹੋਈ ਸੀ। ਇਹ ਝਗੜਾ ਸਨੌਰ ਅਨਾਜ ਮੰਡੀ ਇਲਾਕੇ ‘ਵਿਚ ਹੋਇਆ, ਜਿਸ ਤੋਂ ਬਾਅਦ ਇਹ ਲੋਕ ਖਾਲਸਾ ਮੁਹੱਲਾ ਸਨੌਰ ਪੁੱਜੇ। ਜਿੱਥੇ ਸੰਦੀਪ ਨੂੰ ਉਸ ਦੇ ਭਤੀਜੇ ਨੇ ਬੁਲਾਇਆ। ਸੰਦੀਪ ਨੇ ਦੋਵਾਂ ਧਿਰਾਂ ਦਾ ਝਗੜਾ ਸੁਲਝਾ ਦਿੱਤਾ ਸੀ ਪਰ ਦੂਜੇ ਧੜੇ ਦੇ ਇਕ ਨੌਜਵਾਨ ਨੇ ਅਚਾਨਕ ਉਸ ‘ਤੇ ਚਾਕੂ ਨਾਲ ਵਾਰ ਕਰ ਦਿੱਤਾ ਤੇ ਇਕ ਹੋਰ ਨੌਜਵਾਨ ਨੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਸੰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ‘ਚ 11 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ‘ਚੋਂ 5 ਲੋਕਾਂ ਦੀ ਪਛਾਣ ਹੋ ਗਈ ਹੈ। ਸੰਦੀਪ ਦੇ ਪਿਤਾ ਹਰਬੰਸ ਸਿੰਘ ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਰੋਸ ਪ੍ਰਦਰਸ਼ਨ ਕਰਨਗੇ।
Comment here