ਸਿਆਸਤਖਬਰਾਂਚਲੰਤ ਮਾਮਲੇ

ਵੱਧ ਰਹੇ ਤਾਪਮਾਨ ਕਾਰਨ ਫ਼ਸਲਾਂ ਦੀ ਪੈਦਾਵਾਰ ਹੋਵੇਗੀ ਪ੍ਰਭਾਵਿਤ

ਮੁੰਬਈ-ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਣਕ ਦੀ ਪੈਦਾਵਾਰ ਪਿਛਲੇ ਸਾਲ ਦੇ ਹੇਠਲੇ ਪੱਧਰ ਦੇ ਬਰਾਬਰ ਜਾਂ ਉਸ ਦੇ ਮੁਕਾਬਲੇ ਕੁੱਝ ਘੱਟ ਹੋਵੇਗੀ। ਇਸ ਹਾਲਤ ਵਿਚ ਇਸ ਦੀ ਕੀਮਤ ‘ਤੇ ਅਸਰ ਪੈਣਾ ਕੋਈ ਵੱਡੀ ਗੱਲ ਨਹੀਂ ਹੋਵੇਗੀ। ਕਣਕ ਦੀ ਪੈਦਾਵਾਰ ਵਿਚ ਤਕਰੀਬਨ 30 ਫ਼ੀਸਦੀ ਦਾ ਯੋਗਦਾਨ ਦੇਣ ਵਾਲੇ ਉੱਤਰ ਪ੍ਰਦੇਸ਼ ਵਿਚ ਖ਼ਰੀਫ਼ ਝੋਨੇ ਦੀ ਫ਼ਸਲ ਤੋਂ ਬਾਅਦ ਬੁਆਈ ਕਾਰਨ ਪੂਰਬੀ ਹਿੱਸੇ ਵਿਚ ਚੰਗੀ ਪੈਦਾਵਾਰ ਦੀ ਉਮੀਦ ਹੈ। ਖੋਜ ਏਜੰਸੀ ਕ੍ਰਿਸਿਲ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਮਾਰਚ ਵਿਚ ਜ਼ਿਆਦਾ ਤਾਪਮਾਨ ਬਣਿਆ ਰਹਿੰਦਾ ਹੈ ਤਾਂ ਦੇਰ ਨਾਲ ਬੁਆਈ ਕਾਰਨ ਪੱਛਮੀ ਉੱਤਰ ਪ੍ਰਦੇਸ਼ ਵਿਚ ਮਾਮੂਲੀ ਗਿਰਾਵਟ ਵੇਖੀ ਜਾ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜਾਬ ਤੇ ਹਰਿਆਣਾ ਵਿਚ ਦੇਰੀ ਨਾਲ ਬੀਜੀ ਗਈ ਕਣਕ ਫੁੱਲ ਪੜਾਅ ‘ਤੇ ਪਹੁੰਚੀ ਹੈ, ਜਦਕਿ ਛੇਤੀ ਬੀਜੀ ਗਈ ਲਾਟ ਹੁਣ ਦੁੱਧ ਬਣਨ ਦੀ ਹਾਲਤ ਵਿਚ ਹੈ। ਜ਼ਿਆਦਾ ਤਾਪਮਾਨ ਇਨ੍ਹਾਂ ਦੋਹਾਂ ਪੜਾਵਾਂ ਵਿਚ ਅਨਾਜ ਦੇ ਗਠਨ ਲਈ ਨੁਕਸਾਨਦੇਹ ਹੈ। ਦੋਵਾਂ ਸੂਬਿਆਂ ਦਾ ਸਾਲਾਨਾ ਕਣਕ ਉਤਪਾਦਨ ਵਿਚ 25 ਫ਼ੀਸਦੀ ਦਾ ਯੋਗਦਾਨ ਹੈ।
ਹਾਲਾਂਕਿ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਅਜੈਵਿਕ ਕਾਰਕਾਂ ਨੂੰ ਬਹੁਤ ਪ੍ਰਭਾਵਿਤ ਢੰਗ ਨਾਲ ਪ੍ਰਬੰਧਤ ਕਰਨਾ ਮੁਸ਼ਕਲ ਹੈ, ਪਰ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਪਹਿਲਾਂ ਹੀ Bio-Stimulant ਅਤੇ ਵਿਸ਼ੇਸ਼ ਖਾਦਾਂ ਜਿਹੇ ਫ਼ਸਲ ਪੋਸ਼ਕ ਤੱਤਾਂ ਦਾ ਛਿੜਕਾਅ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਕੁੱਝ ਹੱਦ ਤਕ ਗਰਮੀ ਦੀ ਲੂ ਤੋਂ ਨਜਿੱਠਣ ‘ਚ ਮਦਦ ਮਿਲਣੀ ਚਾਹੀਦੀ ਹੈ। ਇਸੇ ਤਰ੍ਹਾਂ ਬਿਹਾਰ ਵਿਚ ਕਣਕ ਦੀ ਛੇਤੀ ਬੀਜਾਈ ਹੋਈ ਹੈ ਤੇ ਉੱਥੇ ਫ਼ਸਲ ਅਨਾਜ ਬਣਨ ਦੇ ਪੜਾਅ ‘ਤੇ ਹੈ, ਜਿਸ ‘ਤੇ ਗਰਮੀ ਦਾ ਅਸਰ ਬਾਕੀਆਂ ਦੇ ਮੁਕਾਬਲੇ ਘੱਟ ਹੋ ਸਕਦਾ ਹੈ।

Comment here