ਸਿਆਸਤਖਬਰਾਂਚਲੰਤ ਮਾਮਲੇ

ਵੱਡੇ ਬਾਦਲ ਵਲੋੰ ਵਿਧਾਇਕ ਵਾਲੀ ਪੈਨਸ਼ਨ ਲੈਣ ਤੋਂ ਨਾਂਹ

 ਚੰਡੀਗੜ-ਸੂਬੇ ਵਿਚ ਆਪ ਸਰਕਾਰ ਬਣਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ  ਨੇ ਵਿਧਾਨ ਸਭਾ ਦੇ ਸਪੀਕਰ ਕੋਲ ਪੈਨਸ਼ਨ ਦੇ ਸਬੰਧ ਵਿੱਚ ਇੱਕ ਵੱਡੀ ਮੰਗ ਰੱਖੀ ਹੈ ਕਿ ਉਹ ਵਿਧਾਇਕ ਵੱਜੋਂ ਜਿਹੜੀ ਪੈਨਸ਼ਨ ਲੈ ਰਹੇ ਹਨ, ਉਸ ਨੂੰ ਪੰਜਾਬ ਦੇ ਲੋਕਾਂ ਦੇ ਹਿਤਾਂ ਲਈ ਵਰਤਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਇਹ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੂੰ ਨਾ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਵੱਖਰੇ ਤੌਰ ‘ਤੇ ਲਿਖਤੀ ਵੀ ਬੇਨਤੀ ਭੇਜ ਰਹੇ ਹਨ। ਅੱਜ ਪੰਜਾਬ ਦੀ ਨਵੀਂ ਚੁਣੀ ਭਗਵੰਤ ਮਾਨ ਸਰਕਾਰ ਦੇ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ ਹੈ ਅਤੇ ਇਸ ਦੌਰਾਨ ਹੀ ਪ੍ਰਕਾਸ਼ ਸਿੰਘ ਬਾਦਲ ਦੀ ਮੰਗ ਆਉਣਾ ਵੱਡੀ ਗੱਲ ਹੈ। ਸਾਬਕਾ ਮੁੱਖ ਮੰਤਰੀ ਵੱਲੋਂ ਇਹ ਮੰਗ ਪਾਰਟੀ ਦੇ ਟਵਿੱਟਰ ਖਾਤੇ ‘ਤੇ ਪੋਸਟ ਕਰਕੇ ਕੀਤੀ ਗਈ ਹੈ।

Comment here