ਸਿਆਸਤਖਬਰਾਂ

ਵੱਡੇ ਬਾਦਲ ਵਲੋਂ ਵਾਜਪਾਈ ਦੀ ਪ੍ਰਸ਼ੰਸਾ ਤੇ ਮੋਦੀ, ਸ਼ਾਹ ਬਾਰੇ…..

ਚੰਡੀਗੜ੍ਹ-ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਹੁਣੇ ਜਿਹੇ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਨਾਲ ਮੁੜ ਗੱਠਜੋੜ ਬਾਰੇ ਕਿਹਾ ਹੈ ਕਿ ਅਜਿਹਾ ਹੁਣ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਸ਼ੀਸ਼ੇ ਵਿਚ ਤਰੇੜ ਆ ਜਾਵੇ ਤਾਂ ਮੇਟੀ ਨਹੀਂ ਜਾ ਸਕਦੀ।
ਉਨ੍ਹਾਂ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦਾ ਦੌਰ ਕਮਾਲ ਦਾ ਸੀ, ਉਹ ਬੜੇ ਨੇਕ ਆਦਮੀ ਸਨ। ਪਰ ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿਣਾ ਚਹੁੰਦੇ। ਉਨ੍ਹਾਂ ਕਿਹਾ ਕਿ ਮੈਂ ਕਿਸੇ ਉਤੇ ਨਿੱਤੀ ਤੌਰ ਉਤੇ ਕੁਝ ਨਹੀਂ ਕਹਿਣਾ ਚਾਹੁੰਦਾ।
ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਜੇਕਰ ਭਾਜਪਾ ਅੱਜ ਚੰਡੀਗੜ੍ਹ ਪੰਜਾਬ ਨੂੰ ਦੇਣ ਸਮੇਤ ਹੋਰ ਵਾਅਦੇ ਪੂਰੇ ਕਰਦੀ ਹੈ ਤਾਂ ਤੁਸੀਂ ਭਾਜਪਾ ਨਾਲ ਜਾਵੋਗੇ, ਉਨ੍ਹਾਂ ਬੜੇ ਸਾਫ ਸ਼ਬਦਾਂ ਵਿਚ ਕਿਹਾ ਕਿ ਇਹ ਕਿਥੇ ਦੇਣ ਲੱਗੇ ਨੇ। ਉਨ੍ਹਾਂ ਕਿਹਾ ਕਿ ਪਾਰਟੀ ਜਿਥੋਂ ਵੀ ਹੁਕਮ ਕਰੇਗੀ, ਉਹ ਚੋਣ ਲੜਨਗੇ। ਉਹ ਕਿਸੇ ਮੁਕਾਬਲੇ ਵਿਚ ਨਹੀਂ ਪੈਣਗੇ।

Comment here