ਸਿਆਸਤਸਿਹਤ-ਖਬਰਾਂਖਬਰਾਂ

ਵੱਖ-ਵੱਖ ਖੇਤਰਾਂ ਨਾਲ ਜੁੜੇ ਕੋਰੋਨਾ ਹੈਲਥਕੇਅਰ ਹੀਰੋਜ਼ ਦਾ ਸਨਮਾਨ

ਨਵੀਂ ਦਿੱਲੀ: ਕੋਰੋਨਾ ਕਾਫੀ ਲੰਮੇ ਸਮੇਂ ਤੋਂ ਦੁਨੀਆਂ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ। ਇਸੇ ਦੌਰਾਨ ਕਈ ਦੇਸ਼ ਦੇ ਹੀਰੋਜ਼ ਸਾਹਮਣੇ ਆਏ ਜਿਨ੍ਹਾਂ ਨੇ ਇਸ ਮੁਸ਼ਕਲ ਵੇਲੇ ਵਿਚ ਆਪਣੀਆਂ ਸੇਵਾਵਾਂ ਨਾਲ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ ਤੇ ਲੋੜਵੰਦਾਂ ਨੂੰ ਸਾਮਾਨ ਵੰਡਿਆ। ਮੀਡੀਆ ਦੀ ਹੈਲਥ ਵਿੰਗ ਓਨਲੀਮਾਈ ਹੈਲਥ ਨੇ ਦੇਸ਼ ਦੇ ਅਜਿਹੇ ਹੀ ਕੋਰੋਨਾ ਨਾਇਕਾਂ ਨੂੰ ਆਪਣੇ ਹੈਲਥਕੇਅਰ ਹੀਰੋਜ਼ ਐਵਾਰਡ 2022 ਦੇ ਦੂਜੇ ਸੰਸਕਰਨ ਵਿਚ ਸਨਮਾਨਿਤ ਕੀਤਾ। ਇਸ ਮੌਕੇ ਭਰਤ ਗੁਪਤਾ ਨੇ ਕਿਹਾ, ‘ਕੋਰੋਨਾ ਨਾਇਕ ਜਿਨ੍ਹਾਂ ਨੇ ਮਹਾਮਾਰੀ ਕਾਲ ਵਿਚ ਆਪਣੀਆਂ ਸੇਵਾਵਾਂ ਤੇ ਯੋਗਦਾਨ ਨਾਲ ਭਾਰਤ ਨੂੰ ਹੋਰ ਮਜ਼ਬੂਤ ਕੀਤਾ ਹੈ, ਨੂੰ ਹੈਲਥਕੇਅਰ ਹੀਰੋਜ਼ ਐਵਾਰਡ ਨਾਲ ਸਨਮਾਨਿਤ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਪਿਛਲੇ ਦੋ ਸਾਲ ਦਰਦ, ਹਾਨੀ ਤੇ ਅਣਨਿਸਚਿਤਤਾ ਨਾਲ ਭਰੇ ਰਹੇ ਹਨ। ਇਕ ਅਦ੍ਰਿਸ਼ ਵਾਇਰਸ ਨੇ ਦੁਨੀਆਂ ਨੂੰ ਝੁੱਕਣ ਲਈ ਮਜਬੂਰ ਕਰ ਦਿੱਤਾ ਹੈ ਹਾਲਾਂਕਿ ਇਸ ਦਰਦਨਾਕ ਹਾਲਾਤ ਵਿਚ ਕੋਰੋਨਾ ਨਾਇਕ ਉਮੀਦ ਕਿਰਨ ਬਣ ਕੇ ਆਏ ਹਨ। ਇਹ ਨਿਡਰ ਚੈਂਪੀਅਨ ਜਿਨ੍ਹਾਂ ਵਿਚ ਮਰਦ, ਔਰਤਾਂ ਅਤ ਇਥੋਂ ਤੱਕ ਕਿ ਬੱਚੇ ਵੀ ਸ਼ਾਮਿਲ ਹਨ, ਸਾਡੇ ਸਾਰਿਆਂ ਦੇ ਮਜ਼ਬੂਤ, ਰੌਸ਼ਨ ਤੇ ਸਿਹਤਮੰਦ ਭਵਿੱਖ ਦਾ ਮਾਰਗ ਪੇਸ਼ ਕਰ ਰਹੇ ਹਨ। ਮੈਂ ਇਸ ਅਵਸਰ ’ਤੇ ਦੇਸ਼ ਭਰ ਦੇ ਇਨ੍ਹਾਂ ਰਤਨਾਂ ਨੂੰ ਮੰਚ ’ਤੇ ਲਿਆਉਣ ਲਈ ਓਨਲੀਮਾਈ ਹੈਲਥ ਟੀਮ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਇਸ ਪਹਿਲ ਵਿਚ ਸਾਡਾ ਸਮਰਥਨ ਤੇ ਮਾਰਗ ਦਰਸ਼ਨ ਕੀਤਾ ਹੈ।’ਐਵਾਰਡ ਪ੍ਰਾਪਤ ਕਰਨ ਵਾਲਿਆਂ ਵਿਚ ਜ਼ਰੂਰਤਮੰਦ ਲੋਕਾਂ ਤਕ ਖਾਣਾ ਤੇ ਮਰੀਜ਼ਾਂ ਤੱਕ ਆਕਸੀਜਨ ਪਹੁੰਚਾਉਣ ਵਾਲਿਆਂ ਤੋਂ ਲੈ ਕੇ ਮਾਨਸਿਕ ਰੂਪ ਵਿਚ ਬਿਮਾਰ ਲੋਕਾਂ ਦੀ ਸਹਾਇਤਾ ਕਰਨ ਵਾਲੇ ਅਤੇ ਜਨ ਜਾਗਰੂਕਤਾ ਫੈਲਾਉਣ ਵਾਲੇ ਹੀਰੋਜ਼ ਸ਼ਾਮਿਲ ਹਨ।

Comment here