ਸਿਆਸਤਖਬਰਾਂਦੁਨੀਆ

ਵੱਖਵਾਦੀ ਨੇਤਾ ਗਿਲਾਨੀ ਦੀ ਮੌਤ ਤੋਂ ਦੁਖੀ ਹੈ ਪਾਕਿਸਤਾਨ

ਸ਼ੋਕ ਚ ਅੱਧਾ ਝੁਕਾਇਆ ਕੌਮੀ ਝੰਡਾ!

ਇਸਲਾਮਾਬਾਦ-ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਅਤੇ ਆਲ ਪਾਰਟੀਜ਼ ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਨੇ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਲੰਘੇ ਬੁੱਧਵਾਰ ਦੁਪਹਿਰ ਨੂੰ ਉਨ੍ਹਾਂ ਨੇ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਰਾਤ ਨੂੰ ਸ੍ਰੀਨਗਰ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ। ਸਈਅਦ ਅਲੀ ਸ਼ਾਹ ਗਿਲਾਨੀ ਕਸ਼ਮੀਰ ਦੇ ਵੱਖਵਾਦੀ ਸੰਗਠਨਾਂ ਦੇ ਸਮੂਹ ਹੁਰੀਅਤ ਕਾਨਫ਼ਰੰਸ ਦੇ ਮੋਢੀਆਂ ਵਿੱਚੋਂ ਇੱਕ ਸਨ। ਗਿਲਾਨੀ ਦੇ ਦੇਹਾਂਤ ‘ਤੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਭੜਕਾਊ ਬਿਆਨ ਦੇਣ ਤੋਂ ਬਾਜ ਨਹੀਂ ਆਏ। ਇਮਰਾਨ ਖਾਨ ਨੇ ਭਾਰਤ ‘ਤੇ ਨਿਸ਼ਾਨਾ ਵਿੰਨ੍ਹਿਆ ਅਤੇ ਗਿਲਾਨੀ ਨੂੰ ‘ਪਾਕਿਸਤਾਨੀ’ ਦੱਸਦਿਆਂ ਦੇਸ਼ ਦੇ ਝੰਡੇ ਨੂੰ ਅੱਧਾ ਝੁਕਾਉਣ ਦਾ ਐਲਾਨ ਕੀਤਾ। ਇਹੀ ਨਹੀਂ ਇਮਰਾਨ ਵਿਚ ਇਕ ਦਿਨ ਦੇ ਰਾਸ਼ਟਰੀ ਸੋਗ ਦਾ ਵੀ ਐਲਾਨ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਕਸ਼ਮੀਰੀ ਨੇਤਾ ਸੈਯਦ ਅਲੀ ਸ਼ਾਹ ਗਿਲਾਨੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਗਿਲਾਨੀ ਜੀਵਨ ਭਰ ਆਪਣੇ ਲੋਕਾਂ ਅਤੇ ਉਹਨਾਂ ਦੇ ਸਵੈ-ਨਿਰਣੇ ਦੇ ਅਧਿਕਾਰ ਲਈ ਲੜਦੇ ਰਹੇ। ਇਮਰਾਨ ਨੇ ਕਿਹਾ ਕਿ ਭਾਰਤ ਨੇ ਉਹਨਾਂ ਨੂੰ ਕੈਦ ਕਰਕੇ ਰੱਖਿਆ ਅਤੇ ਪਰੇਸ਼ਾਨ ਕੀਤਾ। ਇਮਰਾਨ ਨੇ ਕਿਹਾ,”ਅਸੀਂ ਪਾਕਿਸਤਾਨ ਵਿਚ ਉਹਨਾਂ ਦੇ ਸੰਘਰਸ਼ ਨੂੰ ਸਲਾਮ ਕਰਦੇ ਹਾਂ ਅਤੇ ਉਹਨਾਂ ਦੇ ਸ਼ਬਦਾਂ ਨੂੰ ਯਾਦ ਕਰਦੇ ਹਾਂ ਕਿ ‘ਅਸੀਂ ਪਾਕਿਸਤਾਨੀ ਹਾਂ ਅਤੇ ਪਾਕਿਸਤਾਨ ਸਾਡਾ ਹੈ।’ ਉਹਨਾਂ ਦੇ ਸਨਮਾਨ ਵਿਚ ਪਾਕਿਸਤਾਨ ਦਾ ਝੰਡਾ ਅੱਧਾ ਝੁੱਕਿਆ ਰਹੇਗਾ ਅਤੇ ਅਸੀਂ ਇਕ ਦਿਨ ਦਾ ਸਰਕਾਰੀ ਸੋਗ ਮਨਾਵਾਂਗੇ। ਗਿਲਾਨੀ ਦੇ ਦੇਹਾਂਤ ਨਾਲ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਵੀ ਝਟਕਾ ਲੱਗਾ ਹੈ। ਬਾਜਵਾ ਨੇ ਕਿਹਾ ਕਿ ਗਿਲਾਨੀ ਦੇ ਦੇਹਾਂਤ ‘ਤੇ ਉਹਨਾਂ ਨੂੰ ਦੁੱਖ ਹੈ। ਉਹ ਕਸ਼ਮੀਰ ਦੇ ਆਜ਼ਾਦੀ ਅੰਦੋਲਨ ਦੇ ਆਗੂ ਸਨ। ਬਾਜਵਾ ਨੇ ਭਾਰਤ ‘ਤੇ ਵੀ ਦੋਸ਼ ਲਗਾਏ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਭੜਕਾਊ ਬਿਆਨ ਦਿੱਤੇ। ਕੁਰੈਸ਼ੀ ਨੇ ਗਿਲਾਨੀ ਨੂੰ ਕਸ਼ਮੀਰੀ ਅੰਦੋਲਨ ਦਾ ਗਾਈਡ ਦੱਸਿਆ ਅਤੇ ਕਿਹਾ ਕਿ ਉਹ ਨਜ਼ਰਬੰਦੀ ਦੇ ਬਾਅਦ ਵੀ ਆਖਰੀ ਸਾਹ ਤੱਕ ਸੰਘਰਸ਼ ਕਰਦੇ ਰਹੇ। ਜ਼ਿਕਰਯੋਗ ਹੈ ਕਿ ਭਾਰਤ ਵਿਰੋਧੀ ਬਿਆਨਾਂ ਲਈ ਮਸ਼ਹੂਰ ਰਹੇ ਗਿਲਾਨੀ ਨੂੰ ਗੁਆਂਢੀ ਦੇਸ਼ ਪਾਕਿਸਤਾਨ ਨੇ ਆਪਣੇ ਸਰਬ ਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਸੀ। ਇਸ ਤੋਂ ਪਹਿਲਾਂ । ਕਸ਼ਮੀਰ ਵਿਚ ਗਿਲਾਨੀ ਦੇ ਪ੍ਰਭਾਵ ਦਾ ਅੰਦਾਜਾ ਇਸ ਗੱਲ ਨਾਲ ਵੀ ਲਗਾਇਆ ਜਾ ਸਕਦਾ ਹੈ  ਕਿ ਉਹਨਾਂ ਦੀ ਇਕ ਆਵਾਜ਼ ‘ਤੇ ਕਸ਼ਮੀਰ ਬੰਦ ਹੋ ਜਾਂਦਾ ਸੀ। ਭਾਵੇਂਕਿ ਅਜਿਹੇ ਮੌਕੇ ਵੀ ਆਏ ਹਨ ਜਦੋਂ ਕਸ਼ਮੀਰੀ ਲੋਕਾਂ ਨੇ ਇਕ ਤਰ੍ਹਾਂ ਨਾਲ ਗਿਲਾਨੀ ਦਾ ਬਾਈਕਾਟ ਵੀ ਕਰ ਦਿੱਤਾ ਸੀ।

Comment here