ਅਪਰਾਧਸਿਆਸਤਖਬਰਾਂ

ਵੱਖਵਾਦੀ ਨੇਤਾ ਗਿਲਾਨੀ ਦਾ ਮਕਾਨ ਜ਼ਬਤ

ਸ਼੍ਰੀਨਗਰ-ਇਥੋਂ ਦੇ ਅਧਿਕਾਰੀਆਂ ਮੁਤਾਬਕ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੇ ਸ਼੍ਰੀਨਗਰ ਸਥਿਤ ਘਰ ਨੂੰ ਜ਼ਬਤ ਕਰ ਲਿਆ ਗਿਆ ਹੈ। ਸੂਬਾ ਜਾਂਚ ਏਜੰਸੀ ਦੀ ਜਾਂਚ ਕਸ਼ਮੀਰ ਦੇ ਕਈ ਹਿੱਸਿਆਂ ਵਿਚ ਜਾਰੀ ਹੈ। ਗਿਲਾਨੀ ਦੀ ਰਿਹਾਇਸ਼ ਸਮੇਤ ਜਮਾਤ-ਏ-ਇਸਲਾਮੀ ਦੀਆਂ ਕਈ ਜਾਇਦਾਦਾਂ ਜ਼ਬਤ ਕੀਤੀਆਂ ਹਨ। ਅਧਿਕਾਰੀਆਂ ਮੁਤਾਬਕ ਵੱਖਵਾਦੀ ਨੇਤਾ ਗਿਲਾਨੀ ਦੀ ਪਿਛਲੇ ਸਾਲ ਸਤੰਬਰ ਵਿਚ ਮੌਤ ਹੋ ਗਈ ਸੀ। ਜ਼ਿਲ੍ਹਾ ਮੈਜਿਸਟਰੇਟ ਦੇ ਜਮਾਤ ਦੀਆਂ 3 ਜਾਇਦਾਦਾਂ ਸਮੇਤ ਗਿਲਾਨੀ ਦੇ ਨਾਂ ’ਤੇ ਜਾਇਦਾਦ ਨੂੰ ਜ਼ਬਤ ਕਰਨ ਦੇ ਹੁਕਮ ਦੇ ਕੁਝ ਦਿਨਾਂ ਬਾਅਦ ਇਹ ਜਾਇਦਾਦ ਜ਼ਬਤ ਕੀਤੀ ਗਈ। ਗਿਲਾਨੀ ਦਾ ਇਹ ਘਰ ਸ੍ਰੀਨਗਰ ਦੇ ਬਰਜੁੱਲਾ ਇਲਾਕੇ ਵਿਚ ਸਥਿਤ ਹੈ। ਅਧਿਕਾਰੀਆਂ ਨੇ ਕਿਹਾ ਕਿ ਬਰਜੁੱਲਾ ਸਥਿਤ ਮਕਾਨ ਜਮਾਤ ਦੀ ਜਾਇਦਾਦ ਹੈ ਅਤੇ ਗਿਲਾਨੀ ਦੇ ਨਾਂ ’ਤੇ ਦਰਜ ਸੀ। ਜਮਾਤ ਦੇ ਖਿਲਾਫ ਇਹ ਕਾਰਵਾਈ ਕਸ਼ਮੀਰ ਵਲੋਂ 2019 ਵਿਚ ਪੁਲਸ ਸਟੇਸ਼ਨ ਬਟਾਮਾਲੂ ਸਥਿਤ ਸ਼੍ਰੀਨਗਰ ਵਿਚ ਦਰਜ ਇਕ ਮਾਮਲੇ ਦੀ ਜਾਂਚ ’ਚ ਕੀਤੀ ਜਾ ਰਹੀ ਹੈ।
ਐਸਆਈਏ ਨੇ ਜਮਾਤ ਖਿਲਾਫ ਜਾਰੀ ਕਾਰਵਾਈ ਵਿਚ ਸਮੂਹ ਦੀਆਂ ਕਈ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਐਸਆਈਏ ਦਾ ਕਹਿਣਾ ਹੈ ਕਿ ਉਸ ਨੇ ਜਮਾਤ ਦੀਆਂ 188 ਜਾਇਦਾਦਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਵਿਚੋਂ ਕਈਆਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਹੋਰਨਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ।

Comment here