ਸਾਗਰ ਆਈਲੈਂਡ-ਹਾਵੜਾ ਅਤੇ ਨਿਊ ਜਲਪਾਈਗੁੜੀ ਨੂੰ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ‘ਤੇ ਮੰਗਲਵਾਰ ਨੂੰ ਦੂਜੀ ਵਾਰ ਪਥਰਾਅ ਕੀਤਾ ਗਿਆ ਸੀ।ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਵੰਦ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਉਨ੍ਹਾਂ ਦੇ ਸੂਬੇ ‘ਚ ਨਹੀਂ ਸਗੋਂ ਗੁਆਂਢੀ ਰਾਜ ਬਿਹਾਰ ‘ਚ ਕੀਤਾ ਗਿਆ। ਮਮਤਾ ਨੇ ਕਿਹਾ ਕਿ ਉਹ ਉਨ੍ਹਾਂ ਮੀਡੀਆ ਘਰਾਨਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗੀ, ਜਿਨ੍ਹਾਂ ਨੇ ਘਟਨਾ ਪੱਛਮੀ ਬੰਗਾਲ ‘ਚ ਹੋਣ ਦੀ ਝੂਠੀ ਖ਼ਬਰ ਫ਼ੈਲਾਈ। ਬੈਨਰਜੀ ਨੇ ਸਾਗਰ ਆਈਲੈਂਡ ‘ਚ ਪੱਤਰਕਾਰਾਂ ਨੂੰ ਕਿਹਾ,”ਵੰਦੇ ਭਾਰਤ ‘ਤੇ ਪਥਰਾਅ ਪੱਛਮੀ ਬੰਗਾਲ ‘ਚ ਨਹੀਂ ਬਿਹਾਰ ‘ਚ ਕੀਤਾ ਗਿਆ। ਅਸੀਂ ਉਨ੍ਹਾਂ ਮੀਡੀਆ ਘਰਾਨਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਾਂਗੇ, ਜਿਨ੍ਹਾਂ ਨੇ ਘਟਨਾ ਪੱਛਮੀ ਬੰਗਾਲ ‘ਚ ਹੋਣ ਦੀਆਂ ਝੂਠੀਆਂ ਖ਼ਬਰਾਂ ਫੈਲਾਈਆਂ ਅਤੇ ਸਾਡੇ ਰਾਜ ਨੂੰ ਬਦਨਾਮ ਕੀਤਾ।”
ਉਨ੍ਹਾਂ ਕਿਹਾ,”ਵੰਦੇ ਭਾਰਤ ਕੁਝ ਹੋਰ ਨਹੀਂ ਸਗੋਂ ਇਕ ਪੁਰਾਣੀ ਟਰੇਨ ਹੈ, ਜਿਸ ਨੂੰ ਨਵੇਂ ਇੰਜਣ ਨਾਲ ਨਵਾਂ ਰੂਪ ਦਿੱਤਾ ਗਿਆ ਹੈ।” ਬੈਨਰਜੀ 8 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਗੰਗਾਸਾਗਰ ਮੇਲੇ ਦੀਆਂ ਤਿਆਰੀਆਂ ਦਾ ਮੁਆਇਨਾ ਕਰਨ 2 ਦਿਨਾ ਦੌਰੇ ‘ਤੇ ਇੱਥੇ ਪਹੁੰਚੀ ਸੀ। ਹਾਵੜਾ ਅਤੇ ਨਿਊ ਜਲਪਾਈਗੁੜੀ ਨੂੰ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ‘ਤੇ ਮੰਗਲਵਾਰ ਨੂੰ ਦੂਜੀ ਵਾਰ ਪਥਰਾਅ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਦਸੰਬਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਹਾਵੜਾ ਸਟੇਸ਼ਨ ਤੋਂ ਟਰੇਨ ਨੂੰ ਹਰੀ ਝੰਡੀ ਦਿਖਾਈ ਸੀ। ਰੇਲਵੇ ਅਧਿਕਾਰੀਆਂ ਨੇ ਵੀਰਵਾਰ ਨੂੰ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਟਰੇਨ ‘ਤੇ ਪਥਰਾਅ ਕਰਨ ਵਾਲਿਆਂ ਦੀ ਪਛਾਣ ਕਰ ਲਈ ਹੈ।
ਵੰਦੇ ਭਾਰਤ ‘ਤੇ ਪਥਰਾਅ ਬੰਗਾਲ ‘ਚ ਨਹੀਂ ਬਿਹਾਰ ‘ਚ ਹੋਇਆ : ਮਮਤਾ

Comment here