ਕਿਸੇ ਵੀ ਸਿਆਸੀ ਧੜੇ ਨੂੰ ਹਮਾਇਤ ਨਹੀਂ ਦਿੱਤੀ ਜਾਵੇਗੀ: ਉਗਰਾਹਾਂ
ਬਰਨਾਲਾ-ਵਿਧਾਨ ਸਭਾ ਚੋਣਾੰ ਦੇ ਚੱਲਦੇ ਕੋਈ ਯੂਨੀਅਨ ਕਿਸੇ ਦੇ ਹੱਕ ਵਿੱਚ ਖੜ੍ਹ ਰਹੀ ਹੈ ਅਤੇ ਕੋਈ ਖਿਲਾਫ਼। ਹਾਲ ਹੀ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਵੋਟਾਂ ਦੀ ਹਮਾਇਤ ਲਈ ਕੀਤੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਹੈ ਕਿ ਜਥੇਬੰਦੀ ਦੀ ਨੀਤੀ ਚੋਣਾਂ ਵਿਚ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਨਾ ਕਰਨ ਦੀ ਹੈ। ਜਥੇਬੰਦੀ ਵੱਲੋਂ ਬਾਕਾਇਦਾ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਪਣੀ ਏਕਤਾ ਕਾਇਮ ਰੱਖਣ ਤੇ ਵੋਟਾਂ ਰਾਹੀਂ ਭਲੇ ਦੀ ਆਸ ਨਾ ਰੱਖਣ, ਸਗੋਂ ਸੰਘਰਸ਼ਾਂ ’ਤੇ ਹੀ ਟੇਕ ਰੱਖਣ। ਜਥੇਬੰਦੀ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੀ ਹਮਾਇਤ ਕਰਨ ਬਾਰੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਉਮੀਦਵਾਰ ਜਾਂ ਪਾਰਟੀ ਜਥੇਬੰਦੀ ਦੀ ਹਮਾਇਤ ਹੋਣ ਦਾ ਦਾਅਵਾ ਕਰਦੇ ਹਨ ਤਾਂ ਇਸ ’ਤੇ ਵਿਸ਼ਵਾਸ ਨਾ ਕੀਤਾ ਜਾਵੇ।
Comment here