ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਝੱਜਰ ਕੋਟਲੀ ‘ਚ ਇਕ ਬੱਸ ਤਿਲਕ ਕੇ ਖਾਈ ‘ਚ ਜਾ ਡਿੱਗੀ। ਇਸ ਭਿਆਨਕ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਜੰਮੂ ਦੇ ਡੀਸੀ ਨੇ ਦੱਸਿਆ ਕਿ ਇਹ ਬੱਸ ਕਟੜਾ ਜਾ ਰਹੀ ਸੀ। ਜ਼ਖਮੀ ਯਾਤਰੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਦੱਸਿਆ ਗਿਆ ਕਿ ਬੱਸ 75 ਯਾਤਰੀਆਂ ਨੂੰ ਲੈ ਕੇ ਕਟੜਾ ਜਾ ਰਹੀ ਸੀ। ਫਿਰ ਝੱਜਰ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਕੋਟਲੀ ਦੇ ਕੋਲ ਇਕ ਖਾਈ ‘ਚ ਜਾ ਡਿੱਗੀ। ਉਤਰ ਪ੍ਰਦੇਸ਼ ਤੋਂ ਮਾਤਾ ਵੈਸ਼ਨੋ ਦੇਵੀ ਜਾ ਰਹੀ ਬੱਸ ਜੰਮੂ ਤੋਂ ਕਰੀਬ ਤੀਹ ਕਿਲੋਮੀਟਰ ਦੂਰ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਤਿਲਕ ਗਈ ਅਤੇ ਇੱਕ ਪੁਲ ਦੇ ਉੱਪਰੋਂ ਖਾਈ ‘ਚ ਜਾ ਡਿੱਗੀ। ਹਾਦਸਾ ਸਵੇਰੇ ਵਾਪਰਿਆ ਅਤੇ ਸਥਾਨਕ ਲੋਕਾਂ ਅਤੇ ਪੁਲਿਸ ਨੇ ਬੱਸ ‘ਚੋਂ ਸਵਾਰੀਆਂ ਨੂੰ ਬਾਹਰ ਕੱਢਿਆ।
Comment here