ਖਬਰਾਂਚਲੰਤ ਮਾਮਲੇਦੁਨੀਆ

ਵੈਨਕੂਵਰ ਹਵਾਈ ਅੱਡੇ ਉਤੇ ਏਅਰ ਕੈਨੇਡਾ ਦੇ ਦੋ ਜਹਾਜ਼ ਟਕਰਾਏ

ਨਵੀਂ ਦਿੱਲੀ-ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਏਅਰ ਕੈਨੇਡਾ ਦੇ ਦੋ ਜਹਾਜ਼ ਟਕਰਾਅ ਗਏ। ਸਿਨਹੂਆ ਸਮਾਚਾਰ ਏਜੰਸੀ ਨੇ ਕਿਹਾ ਕਿ ਐਤਵਾਰ ਨੂੰ ਗੇਟ ਤੋਂ ਪਿੱਛੇ ਧੱਕੇ ਜਾਣ ਸਮੇਂ ਏਅਰ ਕੈਨੇਡਾ ਰੂਜ ਏਅਰਬੱਸ ਏ 319 ਦਾ ਵਿੰਗਟਿਪ, ਜੈਜ਼ ਏਅਰ ਕੈਨੇਡਾ ਐਕਸਪ੍ਰੈਸ ਕਿਊ400 ਦੇ ਵਿੰਗ ਨਾਲ ਟਕਰਾਅ ਗਿਆ। ਕੋਈ ਯਾਤਰੀ ਜਾਂ ਸਟਾਫ ਮੈਂਬਰ ਘਟਨਾ ’ਚ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਨੂੰ ਹੋਰ ਜਹਾਜ਼ਾਂ ’ਚ ਬਿਠਾ ਕੇ ਰਵਾਨਾ ਕੀਤਾ ਗਿਆ।
ਸਿਨਹੂਆ ਸਮਾਚਾਰ ਏਜੰਸੀ ਨੇ ਸੀਟੀਵੀ ਦੇ ਹਵਾਲੇ ਨਾਲ ਕਿਹਾ ਕਿ ਐਤਵਾਰ ਨੂੰ ਗੇਟ ਤੋਂ ਪਿੱਛੇ ਧੱਕੇ ਜਾਣ ਸਮੇਂ ਏਅਰ ਕੈਨੇਡਾ ਰੂਜ ਏਅਰਬੱਸ ਏ319 ਜੈਜ਼ ਦਾ ਵਿੰਗਟਿਪ ਏਅਰ ਕੈਨੇਡਾ ਐਕਸਪ੍ਰੈਸ Q400 ਦੇ ਵਿੰਗ ਨਾਲ ਟਕਰਾ ਗਿਆ।
ਇਹ ਜਹਾਜ਼ ਨਜ਼ਦੀਕੀ ਗੇਟ ਉਤੇ ਖੜ੍ਹਾ ਸੀ। ਹਾਦਸੇ ਕਾਰਨ ਕੁਝ ਘੰਟਿਆਂ ਲਈ ਫਲਾਈਟ ਸੰਚਾਲਨ ਵਿੱਚ ਵਿਘਨ ਪਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਈ ਯਾਤਰੀ ਜਾਂ ਜ਼ਮੀਨੀ ਸਟਾਫ ਜ਼ਖਮੀ ਨਹੀਂ ਹੋਇਆ ਹੈ। Q400 ਵਿੱਚ 75 ਯਾਤਰੀ ਅਤੇ ਏਅਰਬੱਸ ਏ 319 ਵਿੱਚ 120 ਤੋਂ ਵੱਧ ਯਾਤਰੀ ਬੈਠਦੇ ਹਨ।

Comment here