ਸਿਹਤ-ਖਬਰਾਂਖਬਰਾਂ

ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ‘ਇੰਡੀਗੋ’ ਵੱਲੋਂ 10 ਫੀਸਦੀ ਦੀ ਛੋਟ

ਨਵੀਂ ਦਿੱਲੀ– ਹਾਲ ਵਿੱਚ ਏਅਰਲਾਈਨ ਕੰਪਨੀ ਨੇ ‘ਇੰਡੀਗੋ’ ਆਪਣੇ ਗਾਹਕਾਂ ਲਈ ‘ਵੈਕਸੀ ਫੇਅਰ’ ਨਾਮ ਦੀ ਇੱਕ ਸਕੀਮ ਲੈ ਕੇ ਆਈ ਹੈ। ਇੰਡੀਗੋ ਕੋਰੋਨਾ ਵੈਕਸੀਨ ਲਗਵਾ ਚੁੱਕੇ ਗਾਹਕਾਂ ਨੂੰ ਇਕ ਸਪੈਸ਼ਲ ਡਿਸਕਾਊਂਟ ਦੇ ਰਹੀ ਹੈ। ਇਸ ਸਕੀਮ ਤਹਿਤ ਜੇਕਰ ਤੁਸੀਂ ਘੱਟੋ-ਘੱਟ ਵੈਕਸੀਨ ਦੀ ਪਹਿਲੀ ਡੋਸ ਲਗਵਾ ਲਈ ਹੈ ਤਾਂ ਤੁਹਾਨੂੰ ਹਰ ਰੂਟ ’ਤੇ ਕਿਰਾਏ ’ਚ 10 ਫੀਸਦੀ ਤਕ ਦੀ ਛੋਟ ਮਿਲੇਗੀ। ਇਹ ਡਿਸਕਾਊਂਟ ਫਲਾਈਟ ਟਿਕਟ ਦੇ ਬੇਸ ਫੇਅਰ ’ਤੇ ਮਿਲੇਗਾ। ਇਹ ਜਾਣਕਾਰੀ ਇੰਡੀਗੋ ਨੇ ਆਪਣੀ ਵੈੱਬਸਾਈਟ ਰਾਂਹੀ ਸਾਝੀ ਕੀਤੀ। ਇਸ ਮਕੀਮ ਦਾ ਲਾਭ ਲੈਣ ਲਈ ਯਾਤਰੀਆਂ ਨੂੰ ਭਾਰਤ ਸਰਕਾਰ ਦੁਆਰਾ ਜਾਰੀ ਆਪਣਾ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨਾਲ ਲੈ ਕੇ ਜਾਣਾ ਜ਼ਰੂਰੀ ਹੈ ਅਤੇ ਚੈੱਕ-ਇਨ ਕਰਨ ਦੌਰਾਨ ਕੋਵਿਡ-19 ਦੇ ਟੀਕਾਕਰਨ ਦਾ ਸਰਟੀਫਿਕੇਟ ਵਿਕਾਉਣਾ ਪਵੇਗਾ ਜਾਂ ਫਿਰ ਯਾਤਰੀ ਆਰੋਗਿਆ ਸੇਤੂ ਐਪ ਦੀ ਮਦਦ ਨਾਲ ਵੀ ਆਪਣੇ ਵੈਕਸੀਨੇਸ਼ਨ ਦੇ ਸਟੇਟਸ ਨੂੰ ਵਿਖਾ ਸਕਦੇ ਹਨ।ਅਜਿਹਾ ਨਾ ਕਰਨ ’ਤੇ ਬੋਰਡਿੰਗ ਵਲੋਂ ਇਨਕਾਰ ਕਰ ਦਿੱਤਾ ਜਾਵੇਗਾ। ਦੱਸਣਯੋਦ ਹੈ ਕਿ ਬੁਕਿੰਗ ਦੀ ਤਾਰੀਖ਼ ਤੋਂ 15 ਦਿਨਾਂ ਤੋਂ ਜ਼ਿਆਦਾ ਦੀ ਟ੍ਰੈਵਲ ਤਾਰੀਖ਼ ਲਈ ਇਹ ਛੋਟ ਲਾਗੂ ਹੈ।

Comment here