ਅਪਰਾਧਸਿਆਸਤਖਬਰਾਂਦੁਨੀਆ

ਵੀਹ ਹਜ਼ਾਰ ਅਫਗਾਨੀ ਸ਼ਰਨਾਰਥੀਆਂ ਨੂੰ ਪਨਾਹ ਦੇਵੇਗਾ ਕੈਨੇਡਾ

ਆਸਟਰੇਲੀਆ ਨੇ 160  ਨਾਗਰਿਕ ਕੱਢੇ

ਓਟਾਵਾ-ਅਫਗਾਨਿਸਤਾਨ ਉਤੇ ਤਾਲਿਬਾਨੀਆਂ ਦੇ ਕਬਜ਼ੇ ਕਾਰਨ ਅਫਗਾਨ ਦੇ ਖੌਫਜ਼ਦਾ ਲੋਕ ਹੋਰ ਮੁਲਕਾਂ ਚ ਠਾਹਰ ਲਈ ਭੱਜਨਸ ਕਰ ਰਹੇ ਹਨ, ਅਜਿਹੇ ਬਦਲਦੇ ਹਾਲਾਤਾਂ  ਦੇ ਮੱਦੇਨਜ਼ਰ ਕੈਨੇਡਾ ਨੇ ਮਦਦ ਲਈ ਹੱਥ ਵਧਾਇਆ ਹੈ। ਜਸਟਿਨ ਟਰੂਡੋ ਦੀ ਸਰਕਾਰ ਕਰੀਬ 20,000 ਅਫਗਾਨ ਨਾਗਰਿਕਾਂ ਦਾ ਕੈਨੇਡਾ ਵਿੱਚ ਮੁੜ-ਵਸੇਬਾ ਕਰੇਗੀ। ਇਹ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਕਰ ਮੈਂਡੀਸਿਨੋ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ 20,000 ਤੋਂ ਵੱਧ ਅਫਗਾਨ ਸ਼ਰਨਾਰਥੀਆਂ, ਜਿਹਨਾਂ ਵਿੱਚ ਸਿੱਖ ਅਤੇ ਹਿੰਦੂ ਸ਼ਾਮਲ ਹਨ, ਉਹਨਾਂ ਦੇ ਸਵਾਗਤ ਲਈ ਇੱਕ ਵਿਸ਼ੇਸ਼ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਵਿਵਸਥਾ ਤਹਿਤ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਪਿਛਲੇ ਹਫਤੇ ਕੈਨੇਡਾ ਨੇ ਐਲਾਨ ਕੀਤਾ ਸੀ ਕਿ ਉਹ ਅਫਗਾਨਿਸਤਾਨ ’ਚ ਕੈਨੇਡਾ ਦੇ ਫੌਜੀ ਯਤਨਾਂ ’ਚ ਸਹਾਇਤਾ ਕਰਨ ਵਾਲਿਆਂ ਲਈ ਬਣਾਏ ਗਏ ਵਿਸ਼ੇਸ਼ ਇਮੀਗ੍ਰੇਸ਼ਨ ਪ੍ਰੋਗਰਾਮਾਂ ਜ਼ਰੀਏ ਹਜ਼ਾਰਾਂ ਅਫਗਾਨਿਸਤਾਨੀ ਨਾਗਰਿਕਾਂ ਦਾ ਮੁੜ-ਵਸੇਬਾ ਕਰੇਗਾ।

ਆਸਟਰੇਲੀਆ ਨੇ ਵੀ ਆਪਣੇ ਨਾਗਰਿਕ ਕੱਢੇ

ਅਫਗਾਨਿਸਤਾਨ ਵਿੱਚ ਹਫੜਾ ਦਫੜੀ ਵਾਲੇ ਮਹੌਲ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਜਾਣਕਾਰੀ ਦਿੱਤੀ ਕਿ ਤੀਜੀ ਬਚਾਅ ਉਡਾਣ ਤੋਂ ਬਾਅਦ 160 ਤੋਂ ਵੱਧ ਆਸਟ੍ਰੇਲੀਆਈ ਅਤੇ ਅਫਗਾਨ ਨਾਗਰਿਕਾਂ ਨੂੰ ਕਾਬੁਲ ਤੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਮੌਰੀਸਨ ਨੇ ਕਿਹਾ ਕਿ 20 ਸਾਲਾਂ ਦੇ ਯੁੱਧ ਦੌਰਾਨ ਆਸਟ੍ਰੇਲੀਆ ਦੀ ਮਦਦ ਕਰਨ ਵਾਲੇ 60 ਆਸਟ੍ਰੇਲੀਆਈ ਅਤੇ ਅਫਗਾਨਾਂ ਨੂੰ ਰਾਤੋਂ-ਰਾਤ ਸੰਯੁਕਤ ਅਰਬ ਅਮੀਰਾਤ ਭੇਜ ਦਿੱਤਾ ਗਿਆ। 94 ਲੋਕਾਂ ਨੂੰ ਲੈ ਕੇ ਆਸਟ੍ਰੇਲੀਆ ਦੀ ਪਹਿਲੀ ਉਡਾਣ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੇ ਪੱਛਮੀ ਤੱਟ ਦੇ ਸ਼ਹਿਰ ਪਰਥ ਵਿੱਚ ਉਤਰੀ। ਪਰ ਆਸਟ੍ਰੇਲੀਆ ਕਾਬੁਲ ਹਵਾਈ ਅੱਡੇ ਤੋਂ ਬਾਹਰ ਅਫਗਾਨਿਸਤਾਨ ਦੇ ਕੁਝ ਹਿੱਸਿਆਂ ਤੱਕ ਨਹੀਂ ਪਹੁੰਚ ਸਕਿਆ। ਆਸਟ੍ਰੇਲੀਆ ਦੀ ਯੋਜਨਾ 600 ਆਸਟ੍ਰੇਲੀਆਈ ਅਤੇ ਅਫਗਾਨ ਲੋਕਾਂ ਨੂੰ ਸੁਰੱਖਿਅਤ ਕੱਢਣ  ਦੀ ਹੈ।

Comment here