ਅਪਰਾਧਖਬਰਾਂਦੁਨੀਆ

ਵੀਹ ਔਰਤਾਂ ਨਾਲ ਕੁਕਰਮ ਦੇ ਦੋਸ਼ ਚ ਪੌਪ ਸਟਾਰ ਵੂ ਗ੍ਰਿਫਤਾਰ

ਬੀਜਿੰਗ – ਚੀਨੀ-ਕੈਨੇਡੀਅਨ ਪੌਪ ਸਟਾਰ ਕ੍ਰਿਸ ਵੂ ਦਾ ਸ਼ਰਮਨਾਕ ਕਾਰਾ ਨਸ਼ਰ ਹੋਇਆ ਹੈ, ਉਸ ਨੂੰ ਰੇਪ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਇਕ ਦੋ ਨਹੀਂ ਬਲਕਿ ਵੀਹ ਤੋਂ ਵਧ ਔਰਤਾਂ ਨਾਲ ਕੁਕਰਮ ਕੀਤਾ। ਉਸ ਖ਼ਿਲਾਫ਼ ਇਹ ਕਾਰਵਾਈ ਆਨਲਾਈਨ ਸ਼ਿਕਾਇਤਾਂ ਦੇ ਆਧਾਰ ’ਤੇ ਕੀਤੀ ਗਈ ਹੈ। ਵੂ ਖ਼ਿਲਾਫ਼ ਪਹਿਲਾ ਦੋਸ਼ ਜੁਲਾਈ ਦੀ ਸ਼ੁਰੂਆਤ ਵਿਚ ਲਗਾਇਆ ਗਿਆ ਸੀ। ਇਕ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਕ੍ਰਿਸ ਵੂ ਨੇ ਉਸ ਦੇ ਸ਼ਰਾਬ ਦੇ ਨਸ਼ੇ ਵਿਚ ਹੋਣ ਦਾ ਫ਼ਾਇਦਾ ਚੁੱਕਿਆ ਸੀ। ਹੁਣ ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਪੂਰੀ ਹੋਣ ਦੇ ਬਾਅਦ ਹੀ ਕੈਨੇਡਾ ਹਵਾਲੇ ਕੀਤੇ ਜਾਏਗਾ। ਉਥੇ ਹੀ ਕ੍ਰਿਸ ਵੂ ’ਤੇ ਇਕ 19 ਸਾਲਾ ਵਿਦਿਆਰਥਣ ਨੇ ਵੀ ਜ਼ਬਰ-ਜਿਨਾਹ ਦਾ ਦੋਸ਼ ਲਗਾਇਆ ਸੀ। ਉਸ ਨੇ ਇਸ ਸਬੰਧ ਵਿਚ ਸੋਸ਼ਲ ਮੀਡੀਆ ’ਤੇ ਇਕ ਪੋਸਟ ਲਿਖੀ ਸੀ। ਇਸ ਵਿਚ ਉਸ ਨੇ ਦੱਸਿਆ ਕਿ ਜਦੋਂ ਉਹ 17 ਸਾਲ ਦੀ ਉਦੋਂ ਉਹ ਪੌਪ ਸਟਾਰ ਕ੍ਰਿਸ ਵੂ ਨੂੰ ਮਿਲੀ ਸੀ। ਉਦੋਂ ਵੂ ਦੇ ਘਰ ਪਾਰਟੀ ਸੀ ਅਤੇ ਉਸ ਨੂੰ ਉਸ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ। ਉਥੇ ਉਸ ’ਤੇ ਸ਼ਰਾਬ ਪੀਣ ਦਾ ਦਬਾਅ ਬਣਾਇਆ ਗਿਆ ਸੀ। ਇਸ ਤੋਂ ਬਾਅਦ ਅਗਲੇ ਦਿਨ ਜਦੋਂ ਉਹ ਸੌਂ ਕੇ ਉਠੀ ਤਾਂ ਉਸ ਨੇ ਦੇਖਿਆ ਕਿ ਉਹ ਕ੍ਰਿਸ ਵੂ ਦੇ ਬਿਸਤਰੇ ’ਤੇ ਸੀ। 7 ਹੋਰ ਔਰਤਾਂ ਨੇ ਵੀ ਉਸ ਨੂੰ ਦੱਸਿਆ ਕਿ ਕ੍ਰਿਸ ਵੂ ਨੇ ਉਨ੍ਹਾਂ ਨਾਲ ਵੀ ਜ਼ਬਰ-ਜਿਨਾਹ ਕੀਤਾ ਹੈ। ਵਿਦਿਆਰਥਣ ਦਾ ਕਹਿਣਾ ਹੈ ਕਿ ਵੂ ਨੇ ਉਨ੍ਹਾਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਉਨ੍ਹਾਂ ਨਾਲ ਜ਼ਬਰ-ਜਿਨਾਹ ਕੀਤਾ। ਇਨ੍ਹਾਂ ਵਿਚੋਂ ਕੁੱਝ ਕੁੜੀਆਂ ਨਾਬਾਲਗ ਵੀ ਹਨ। ਹੁਣ ਕਰੀਬ 24 ਔਰਤਾਂ ਨੇ ਕ੍ਰਿਸ ਵੂ ’ਤੇ ਅਜਿਹੇ ਹੀ ਦੋਸ਼ ਲਗਾਏ ਹਨ। ਪਰ ਦੂਜੇ ਪਾਸੇ ਕ੍ਰਿਸ ਵੂ ਨੇ ਸਾਰੇ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ ਹੈ। ਤੀਹ ਸਾਲਾ ਕ੍ਰਿਸ ਵੂ ਜੇ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

Comment here