ਸਿਆਸਤਖਬਰਾਂ

ਵੀਆਈਪੀ ਸਿਆਸਤਦਾਨ ਸੀਆਰਪੀਐੱਫ ਦੀ ਮਹਿਲਾ ਕਮਾਂਡੋਜ਼ ਦੀ ਸੁਰੱਖਿਆ ਹੇਠ

ਨਵੀਂ ਦਿੱਲੀ-ਭਾਰਤ ਦੇ ਉੱਘੇ ਸਿਆਸਤਦਾਨਾਂ ਵਿਚੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਤੇ ਕੁਝ ਹੋਰ ਵੀਆਈਪੀ ਲੋਕ ਹੁਣ ਸੀਆਰਪੀਐੱਫ ਦੀ ਮਹਿਲਾ ਕਮਾਂਡੋਜ਼ ਦੀ ਸੁਰੱਖਿਆ ਦੇ ਘੇਰੇ ’ਚ ਨਜ਼ਰ ਆਉਣਗੇ। ਵੀਆਈਪੀ ਸੁਰੱਖਿਆ ਲਈ ਸਿਖਲਾਈ ਪ੍ਰਾਪਤ ਸੀਆਰਪੀਐੱਫ ਦੀਆਂ ਮਹਿਲਾ ਕਮਾਂਡੋਜ਼ ਦੀ ਪਹਿਲੀ ਟੁੱਕੜੀ ਨੂੰ ਛੇਤੀ ਹੀ ਇਨ੍ਹਾਂ ਵੀਆਈਪੀਜ਼ ਦੀ ਸੁਰੱਖਿਆ ’ਚ ਤਾਇਨਾਤ ਕੀਤਾ ਜਾਵੇਗਾ। ਇਹ ਕਮਾਂਡੋਜ਼ ਇਨ੍ਹਾਂ ਦੀ ਸੁਰੱਖਿਆ ’ਚ ਘਰ ਤੋਂ ਲੈ ਕੇ ਬਾਹਰ ਤਕ ਹਰ ਥਾਂ ਤਾਇਨਾਤ ਹੋਣਗੀਆਂ।

Comment here