ਸਿਆਸਤਖਬਰਾਂਦੁਨੀਆ

ਵੀਅਤਨਾਮ ਦੇ ਮੁਖੀ ਸ਼ੀ ਜਿਨਪਿੰਗ ਨਾਲ ਕਰਨਗੇ ਮੁਲਾਕਾਤ

ਬੀਜਿੰਗ-ਇਥੋਂ ਦੇ ਸਰਕਾਰੀ ਮੀਡੀਆ ਦੀ ਖ਼ਬਰ ਅਨੁਸਾਰ ਚੀਨ ਦੇ ਰਾਸ਼ਟਰਪਤੀ ਅਹੁਦੇ ’ਤੇ ਤੀਸਰੇ ਕਾਰਜਕਾਲ ਲਈ ਚੁਣੇ ਗਏ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਵਾਲੇ ਪਹਿਲੇ ਵਿਦੇਸ਼ੀ ਨੇਤਾ ਵੀਅਤਨਾਮ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੁਖੀ ਨਯੇਨ ਸੂ ਚਾਂਗ ਹੋਣਗੇ।ਸ਼ਿਨਯਾ ਸਮਾਚਾਰ ਏਜੰਸੀ ਦੀ ਖ਼ਬਰ ਵਿੱਚ ਦੱਸਿਆ ਗਿਆ ਹੈ ਕਿ 30 ਅਕਤੂਬਰ ਤੋਂ ਦੋ ਨਵੰਬਰ ਤੱਕ ਚੀਨ ਯਾਤਰਾ ਕਰੇਗਾ।ਵੀਅਤਨਾਮ ਅਤੇ ਚੀਨ ਗੁਆਂਢੀ ਦੇਸ਼ ਹਨ। ਦੋਵਾਂ ਦੇਸ਼ਾਂ ਵਿਚ ਕਮਿਊਨਿਸਟ ਪਾਰਟੀਆਂ ਦਾ ਰਾਜ ਹੈ। ਹਾਲਾਂਕਿ, ਉਹ ਇੱਕ ਗੁੰਝਲਦਾਰ ਦੁਵੱਲੇ ਸਬੰਧ ਸਾਂਝੇ ਕਰਦੇ ਹਨ। 1979 ‘ਚ ਸਰਹੱਦੀ ਮੁੱਦੇ ‘ਤੇ ਦੋਵਾਂ ਦੇਸ਼ਾਂ ਵਿਚਾਲੇ ਜੰਗ ਵੀ ਹੋਈ ਸੀ। ਦੱਖਣੀ ਚੀਨ ਸਾਗਰ ‘ਤੇ ਆਪਣੇ-ਆਪਣੇ ਦਾਅਵਿਆਂ ਨੂੰ ਲੈ ਕੇ ਉਨ੍ਹਾਂ ਦਾ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਮਤਭੇਦਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਭਾਈਚਾਰਕ ਸਾਂਝ ਹੈ।

Comment here